
ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਦੇਸ਼, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਖੇਤ ਦੇ ਕੋਲ ਹੀ ਉਨੱਤ ਖੇਤੀ ਲਈ ਤਕਨੀਕੀ ਸਹਾਇਤਾ ਉਪਲੱਬਧ ਹੋ ਸਕੇ।ਇਸ ਦੇ ਨਾਲ ਹੀ ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਮੰਤਰੀ , ਸ਼੍ਰੀ ਰਾਧਾ ਮੋਹਣ ਸਿੰਘ ਨੇ 10 ਰਾਜਾਂ ਵਿੱਚ ਮੱਧੁਮੱਖੀ ਵਿਕਾਸ ਕੇਂਦਰ ਖੋਲਣ ਦਾ ਐਲਾਨ ਵੀ ਕੀਤਾ ਹੈ।ਸ਼੍ਰੀ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਖੇਤੀ ਤੋਂ ਬਚਣ ਵੀੇ ਪਰਾਲੀ ਦੀ ਵਰਤੋਂ ਜੈਵਿਕ ਖਾਦ ਬਣਾਉਣ, ਪੇਪਰ ਬਣਾਉਣ, ਅਤੇ ਕਾਰਡ ਬੋਰਡ ਸਨਅਤ ਅਤੇ ਪਸੂਆਂ ਦੇ ਚਾਰੇ ਦੇ ਰੂਪ ਵਿੱਚ ਕਰਨ ਤਾਂ ਕਿ ਪਰਾਲੀ ਜਲਾਉਣ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।ਸ਼੍ਰੀ ਸਿੰਘ ਨੇ ਸਾਰੇ ਕੇ ਵੀ ਕੇ ਅਤੇ ਜਿਲ੍ਹਾ ਖੇਤੀ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦਾ ਗਿਆਨ ਵੱਧਾ ਕੇ ਪਰਾਲੀ ਦੀ ਸਮੁੱਚੀ ਵਰਤੋਂ ਕਰਨ ਦੀ ਵਿੱਧੀ ਦਸ ਕੇ ਪਰਾਲੀ ਦੀ ਵਰਤੋਂ ਕਰਨ।ਸ਼੍ਰੀ ਰਾਧਾ ਮੋਹਣ ਸਿੰਘ ਨੇ ਇਹ ਸਾਰੀਆਂ ਗੱਲਾਂ ਨਵੀਂ ਦਿੱਲੀ ਵਿਚ 12 ਰਾਜਾਂ ਦੇ ਸਾਰੇ ਖੇਤੀ ਵਿਗਿਆਨ ਕੇਂਦਰਾਂ ਦੇ ਮਾਹਰਾਂ ਅਤੇ ਖੇਤੀ ਵਿਕਾਸ ਨਾਲ ਸੰਬੰਧਿਤ ਜਿਲ੍ਹਾਂ ਪੱਧਰੀ ਅਤੇ ਖੇਤੀ ਵਿਕਾਸ ਨਾਲ ਸੰਬੰਧਿਤ ਜਿਲ੍ਹਾਂ ਪੱਧਰੀ ਅਧਿਕਾਰੀਆਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਵੀਡੀਓ ਕਾਨਫਰੰਸ ਵਿੱਚ ਕਿਹਾ।ਉਨ੍ਹਾਂ ਨੇ ਨੋਜਵਾਨਾਂ ਨੂੰ ਖੇਤੀ ਯੋਜਨਾਵਾਂ ਨਾਲ ਜੁੜੇ ਸਟਾਰਟ ਅਪ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕੇ ਵੀ ਕੇ ਅਤੇ ਖੇਤੀ ਨਾਲ ਜੁੜੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਟਾਰਟ ਅਪ ਨਾਲ ਜੁੜਨ ਵਿੱਚ ਨੌਜਵਾਨਾਂ ਦੀ ਸਹਾਇਤਾ ਕੀਤੀ ਜਾਵੇ ਜਿਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।ਉਨ੍ਹਾਂ ਨੇ ਖੇਤੀ ਵਿਗਿਆਨ ਕੇਂਦਰ ਦੇ ਮਾਹਰਾਂ ਅਤੇ ਖੇਤੀ ਵਿਕਾਸ ਨਾਲ ਸੰਬੰਧਿਤ ਜਿਲ੍ਹਾਂ ਪੱਧਰੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਲੋਕ ਘੱਟ ਤੋਂ ਘੱਟ 5 ਪਿੰਡਾਂ ਵਿੱਚ ਜਾ ਕੇ ਸਫ਼ਾਈ ਅਭਿਆਨ ਵਿੱਚ ਹਿੱਸਾ ਲੈਣ ਜਿਸ ਨਾਲ ਸਮਾਜ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧੇ।
Punjab Post Daily Online Newspaper & Print Media