ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- 21 ਅਕਤੂਬਰ ਦਾ ਦਿਨ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਵਲੋਂ ਕੌਮੀ ਸ਼ਹੀਦੀ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਬੀਐਸਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਦੇ ਡੀਆਈਜੀ ਜੇਐਸ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਤੇ ਉਨ੍ਹਾਂ ਦੇ ਅਧਿਕਾਰਤ ਖੇਤਰ ਵਿਚ ਆਉਂਦੀ 17 ਬਟਾਲੀਅਨ ਬੀਐਸਐਫ ਰਾਮ ਤੀਰਥ ਦੇ ਵਲੋਂ ਕਮਾਂਡੈਂਟ ਆਰਸੀ ਸ਼ਰਮਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਇਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੋਰਾਨ ਜਵਾਨਾਂ ਦੀ ਵਿਸ਼ੇਸ਼ ਟੁਕੜੀ ਦੁਆਰਾ ਵਿਸ਼ੇਸ਼ ਪਰੇਡ ਕਰਕੇ ਸ਼ਹੀਦ ਹੋਏ ਕਰਮੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਤੇ ਨਮਨ ਕੀਤਾ ਗਿਆ। ਇਸ ਮੋਕੇ ਸ਼ਹੀਦ ਐਸਆਈ ਬਲਵੰਤ ਸਿੰਘ ਦੇ ਜੱਦੀ ਪਿੰਡ ਕੋਹਾਲੀ ਵਿਖੇ ਸਥਿਤ ਉਨ੍ਹਾਂ ਦੇ ਸਕੂਲ ਵਿਚ ਉਨ੍ਹਾਂ ਦੇ ਨਾਮ ਤੇ ਤਸਵੀਰ ਸਹਿਤ ਸ਼ਿਲਾਲੇਖ ਸਥਾਪਤ ਕੀਤਾ ਗਿਆ। ਜਿਸ ਦੀ ਰਸਮ ਡਿਪਟੀ ਕਮਾਂਡੈਂਟ ਪ੍ਰਮਜੀਤ ਸਿੰਘ ਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦੇ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ। ਇਸ ਮੋਕੇ ਆਪਣੇ ਸੰਬੋਧਨ ਵਿਚ ਕਮਾਂਡੈਂਟ ਆਰਸੀ ਸ਼ਰਮਾ ਨੇ ਕਿਹਾ ਕਿ ਸਾਨੂੰ ਇਨ੍ਹਾਂ ਸ਼ਹੀਦਾਂ ਤੇ ਮਾਨ ਹੈ, ਜਿੰਨਾ ਦੁਸ਼ਮਣ ਨਾਲ ਲੋਹਾ ਲੈਂਦਿਆਂ ਸ਼ਹੀਦੀ ਦਾ ਜਾਮ ਪੀਤਾ ਤੇ ਬੀਐਸਐਫ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਬੀਐਸਐਫ ਦੇਸ਼ ਦੀ ਸੁਰੱਖਿਆ ਦੇ ਨਾਲ ਨਾਲ ਕਈ ਕੁਦਰਤੀ, ਗੈਰ ਕੁਦਰਤੀ ਤੇ ਅੰਦਰੂਨੀ ਚਨੋਤੀਆਂ ਦਾ ਸਾਹਮਣਾ ਵੀ ਕਰਦੀ ਹੈ। ਜਦੋਂ ਕਿ ਸਰਹੱਦੋਂ ਪਾਰਲੀ ਹਥਿਆਰਾਂ, ਨਸ਼ੀਲੇ ਪਦਾਰਥਾਂ, ਜਾਅਲੀ ਕਰੰਸੀ ਦੀ ਤਸਕਰੀ ਅਤੇ ਭਾਰਤ ਵਿਰੋਧੀ ਕਾਰਵਾਈਆਂ ਨੂੰ ਰੋਕਣਾ ਸਾਡਾ ਫਰਜ ਹੈ। ਅੱਜ ਦਾ ਦਿਨ ਕੁਝ ਕਰ ਦਿਖਾਉਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੋਕੇ ਟੁ ਏਸੀ ਰੁਪਿੰਦਰ ਭਾਰਦਾਵਜ, ਡੀਸੀ ਮੁਕੇਸ਼ ਵਰਮਾ, ਡੀਸੀ ਪ੍ਰਮਜੀਤ ਸਿੰਘ, ਡੀਸੀ ਇੰਦਰ ਸਿੰਘ, ਸਰਪੰਚ ਮਿਲਖਾ ਸਿੰਘ, ਗਿਆਨ ਕੋਰ, ਸਰਬਜੀਤ ਕੋਰ, ਨਰਿੰਦਰ ਕੋਰ ਤੇ ਜੁਝਾਰ ਸਿੰਘ ਆਦਿ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media