ਅੰਮ੍ਰਿਤਸਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- ਜੀ.ਐਨ.ਡੀ.ਯੂ ਦੇ ਵਲੋਂ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਪ੍ਰਦੀਪ ਕੁਮਾਰ ਦੀ ਦੇਖ ਰੇਖ ਹੇਠ ਆਯੋਜਤ ਮਹਿਲਾਵਾਂ ਦੀ ਲਾਅ ਟੈਨਿਸ ਇੰਟਰ ਕਾਲਜ ਖੇਡ ਪ੍ਰਤੀਯੋਗਿਤਾ ਦੋਰਾਨ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਮੋਹਰੀ ਰਹਿ ਕੇ ਚੈਂਪੀਅਨ ਬਣਿਆ। ਜਦੋਂ ਕਿ ਦੂਸਰੇ ਸਥਾਨ ਤੇ ਰਹਿੰਦੇ ਹੋਏ ਐਚਐਮਵੀ ਕਾਲਜ ਜਲੰਧਰ ਦੀ ਟੀਮ ਉਪਜੇਤੂ ਅਤੇ ਕੇਐਮਵੀ ਕਾਲਜ ਜਲੰਧਰ ਦੀ ਟੀਮ ਤੀਸਰੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਪ੍ਰਬੰਧਕਾਂ ਦੇ ਵਲੋਂ ਨਿਭਾਈ ਗਈ। ਇਸ ਮੋਕੇ ਕੋਚ ਰਵਿੰਦਰ ਕੁਮਾਰ, ਕੋਚ ਪ੍ਰਦੀਪ ਕੁਮਾਰ, ਅਰੁਣਾ ਮਹਾਜਨ, ਸਵਿਤਾ ਕੁਮਾਰੀ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media