ਬਠਿੰਡਾ, 22 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਧੋਬੀ ਬਸਤੀ ਦਾ ਰਹਿਣ ਵਾਲਾ ਕਿਸਾਨ ਨੇ ਆਰਥਿਕ ਤੰਗੀ ਦੇ ਚਲਦੇ ਹੋਏ ਰੇਲ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰ ਲਈ।ਇਸ ਬਾਰੇ ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਮੌਜੂਦਾ ਹਾਲਤਾਂ ਦੇ ਚਲਦੇ ਕਿਸਾਨ ਨੇ ਰਾਤ ਦੇ ਸਮੇਂ ਬਠਿੰਡਾ-ਪਟਿਆਲਾ ਰੇਲਵੇ ਲਾਇਨਾਂ ‘ਤੇ ਆਈ ਟੀ ਆਈ ਦੇ ਨੇੜੇ ਆਤਮ ਦੇਹ ਕੀਤਾ। ਸੂਚਨਾ ਮਿਲਣ ‘ਤੇ ਸਹਾਰਾ ਵਰਕਰਾਂ ਨੇ ਵੇਖਿਆ ਕਿ ਬਹੁਤ ਹੀ ਦਰਦਨਾਕ ਦ੍ਰਿਸ਼ ਸੀ ਕਿਸਾਨ ਦੀ ਲਾਸ਼ ਦੇ ਕਈ ਟੁਕੜੇ ਹੋਏ ਪਏ ਸਨ। ਉਨ੍ਹਾਂ ਜੀ ਪੀ ਆਰ ਨੂੰ ਸੂਚਨਾ ਦਿੰਤੀ ਅਤੇ ਹੌਲਦਾਰ ਨਿਰਪਾਲ ਸਿੰਘ ਦੀ ਹਾਜ਼ਰੀ ਵਿਚ ਤਲਾਸ਼ੀ ਦੌਰਾਨ ਜੇਬ ਵਿਚੋਂ ਡਾਇਰੀ ਮਿਲੀ ਜਿਸ ਵਿਚ ਕਰਜ਼ੇ ਦੀ ਲਿਸਟ ਸੀ।ਮ੍ਰਿਤਕ ਦੀ ਸ਼ਨਾਖ਼ਤ ਸੁਖਜਿੰਦਰ ਸਿੰਘ ਪੁੱਤਰ ਬਚਨ ਸਿੰਘ 50 ਜੱਟ ਸਿੱਖ ਵਾਸੀ ਧੋਬੀਆਣਾ ਹੋਈ।ਮ੍ਰਿਤਕ ਦੀ ਲਾਸ਼ ਦੇ ਟੁਕੜੇ ਇੱਕਠੇ ਕਰਕੇ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਭੇਜਿਆ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media