📝 ਅੱਜ ਦੀਆਂ ਸੁਰਖੀਆਂ…..
ਮਿਤੀ : 27 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਆਪ ਤੇ ਕਾਂਗਰਸ ਆਗੂ ਨਾ ਪਿੰਡਾਂ ‘ਚ ਗਏ ਤੇ ਨਾ ਹੀ ਰੱਖਦੇ ਹਨ ਖੇਤੀਬਾੜੀ ਬਾਰੇ ਜਾਣਕਾਰੀ- ਗੁਰਦਾਸਪੁਰ ‘ਚ ਬੋਲੇ ਸੀ.ਐਮ ਬਾਦਲ।
▶ਸਵਰਾਜ ਪਾਰਟੀ ਦੇ ਆਗੂ ਯੋਗਿੰਦਰ ਯਾਦਵ ਨੇ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਮਹਾਂਗਠਜੋੜ ਬਣਾਉਣ ਦੀ ਕੀਤੀ ਗੱਲ।
▶ਪੰਜਾਬ ਵਿੱਚ ਨਸ਼ੇ ਅਤੇ ਪੈਸੇ ਦੀ ਵਰਤੋਂ ‘ਤੇ ਬਾਜ਼ ਅੱਖ ਰੱਖੇਗਾ ਚੋਣ ਕਮਿਸ਼ਨ- ਨਸੀਮ ਜ਼ੈਦੀ
▶ਪੰਜਾਬ ਵਿੱਚ ਡਰੱਗ ਸਮਸਿਆ ਨਹੀਂ- ਦੂਜੇ ਸੂਬਿਆਂ ਦੇ ਮੁਕਾਬਲੇ ਨਸ਼ਿਆਂ ਦਾ ਗ੍ਰਾਫ ਘੱਟ – ਸੁਖਬੀਰ ਬਾਦਲ।
▶ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਂਚ ‘ਚ ਤੇਜ਼ੀ ਲ਼ਿਆਉਣ ਲਈ ਸੀ.ਐਮ ਬਾਦਲ ਦੀ ਕੋਠੀ ਵੱਲ ਵਧ ਰਹੇ ਯੂਥ ਕਾਂਗਰਸੀਆਂ ਤੇ ਚੱਲੀਆਂ ਪਾਣੀ ਦੀਆਂ ਤੋਪਾਂ।
▶ਕਾਂਗਰਸ ਦਾ ਮੈਨੀਫੈਸਟੋ ਤਿਆਰ, ਮਨਜ਼ੂਰੀ ਲਈ ਹਾਈ ਕਮਾਂਡ ਕੋਲ ਭੇਜਿਆ ਜਾਵੇਗਾ- ਰਜਿੰਦਰ ਕੌਰ ਭੱਠਲ।
▶ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਸਦਮਾ- ਕਨੇਡਾ ਵਿੱਚ ਹੋਈ ਪੁੱਤਰ ਚਰਨਜੀਤ ਸਿੰਘ ਮਲੂਕਾ ਦੀ ਮੌਤ।
▶ਜੰਮੂ ਕਸ਼ਮੀਰ ਦੇ ਆਰ.ਐਸ ਪੁਰਾ ਵਿਚ ਪਾਕਿ ਗੋਲੀਬਾਰੀ– ਸਰਹੱਦੀ ਇਲਾਕੇ ‘ਚੋਂ ਲੋਕਾਂ ਦੀ ਹਿਜ਼ਰਤ ਮੁੜ ਸ਼ੁਰੂ।
▶ਪਟਿਆਲਾ ਪੁਲਿਸ ਦੀ ਅਹਿਮ ਪ੍ਰਾਪਤੀ- 48 ਘੰਟਿਆਂ ‘ਚ ਅਗਵਾ ਬੱਚਾ ਸੁਰੱਖਿਅਤ ਕੀਤਾ ਬਰਾਮਦ, 4 ਅਗਵਾਕਾਰ ਗ੍ਰਿਫਤਾਰ।
▶ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ‘ਚ ਨਕਲੀ ਖੋਆ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼- ਜਿਲਾ ਸਿਹਤ ਅਫਸਰ ਸ਼ਿਵਕਰਨ ਸਿੰਘ ਕਾਹਲੋਂ ਨੇ ਕੀਤੀ ਛਾਪੇਮਾਰੀ।
▶ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰੂ ਖਿਲਾਫ ਕੁੱਟਮਾਰ ਦਾ ਕੇਸ ਦਰਜ।
▶ਅਖੰਡ ਅਕਾਲੀ ਦਲ ਦੇ ਆਗੂ ਜਥੇਦਾਰ ਬਲਵੰਤ ਸਿੰਘ ਨੰਦਗੜ ਅਤੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਕੇਜਰੀਵਾਲ ਨੂੰ ਮਿਲੇ।
▶ਪੰਜਾਬੀ ਫਿਲਮ ’31 ਅਕਤੂਬਰ’ ਦਾ ਪੰਜਾਬ ਸਰਕਾਰ ਨੇ ਕੀਤਾ ਟੈਕਸ ਮਾਫ।
▶7ਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਕੇ ਹਰਿਆਣਾ ਸਰਕਾਰ ਬਣੇਗਾ ਦੇਸ਼ ਦਾ ਪਹਿਲਾ ਸੂਬਾ।
▶ਆਸ ਹੈ SYL ਨਹਿਰ ਮਾਮਲੇ ਦਾ ਫੈਸਲਾ ਹਰਿਆਣਾ ਦੇ ਹੱਕ ‘ਚ ਆਏਗਾ- ਸੀ.ਐਮ ਖੱਟਰ।
▶2009 ਸੰਸਦੀ ਚੋਣ ਦੇ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ‘ਚ ਚੱਲੇਗਾ ਕੇਸ- ਸੁਪਰੀਮ ਕੋਰਟ ਦਾ ਆਦੇਸ਼।
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਪੰਜਾਬ ਪੁਲਿਸ ਨੇ 7173 ਕਾਂਸਟੇਬਲਾਂ ਦੀ ਭਰਤੀ ਦਾ ਨਤੀਜਾ ਐਲਾਨਿਆ।
▶ਅਖੰਡ ਅਕਾਲੀ ਦਲ ਕਾਂਗਰਸ ਦੀ ਸ਼ਾਖਾ- ਅਕਾਲੀ ਦਲ ਨੂੰ ਕਮਜੋਰ ਕਰਨ ਲਈ ਬਣਾਈ ਨਵੀਂ ਪਾਰਟੀ।
▶ਦਿਵਾਲੀ ਮੌਕੇ ਨਵਜੋਤ ਸਿੱਧੂ ਕਾਂਗਰਸ ਵਿੱਚ ਆਉਂਦੇ ਹਨ ਤਾਂ ਜੀ ਆਇਆ ਕਹਾਂਗੇ- ਆਸ਼ਾ ਕੁਮਾਰੀ।
▶ਨਵਜੋਤ ਸਿੱਧੂ ਦੀ 1 ਨਵੰਬਰ ਤੱਕ ਕਰਾਂਗੇ ਉਡੀਕ- ਇਸ ਤੋਂ ਬਾਅਦ ਪਾਰਟੀ ਉਮੀਦਵਾਰਾਂ ਦਾ ਕਰ ਦਿਆਂਗੇ ਐਲਾਨ – ਛੋਟੇਪੁਰ।
▶ਆਮ ਆਦਮੀ ਪਾਰਟੀ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇਗੀ- ਗੁਰਪ੍ਰੀਤ ਵੜੈਚ (ਘੁੱਗੀ)
▶ਦਰਾਣੀ ਦੀ ਮੌਤ ਦੇ ਮਾਮਲੇ ‘ਚ ਸਮਾਣਾ ਤੋਂ ਅਕਾਲੀ ਕੌਂਸਲਰ ਅਨੀਤਾ (ਜਠਾਣੀ), ਜੇਠ, ਪਤੀ ਤੇ ਸੱਸ ਨਾਮਜ਼ੱਦ।
▶ਏਸ਼ੀਅਨ ਹਾਕੀ ਚੈਂਪੀਅਨਸ਼ਿਪ ‘ਚ ਭਾਰਤ ਦੀ ਮਲੇਸ਼ੀਆ ‘ਤੇ 2-1 ਨਾਲ ਜਿੱਤ।
▶ਸੀ.ਬੀ.ਆਈ ਵਲੋਂ ਭਾਜਪਾ ਆਗੂ ਤੇ ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਯੇਦੀਰੱਪਾ ਪੁੱਤਰ ਸਮੇਤ 40 ਕਰੋੜ ਦੇ ਮਾਈਨਿੰਗ ਰਿਸ਼ਵਤ ਕੇਸ ਵਿਚੋਂ ਬਰੀ।
▶ਕਸ਼ਮੀਰ ਦੀ ਗਾਇਕਾ 89 ਸਾਲਾ ਰਾਜ ਬੇਗਮ ਦਾ ਦਿਹਾਂਤ– 2002 ਵਿੱਚ ਹਾਸਲ ਕੀਤਾ ਸੀ ਪਦਮ ਸ੍ਰੀ ਐਵਾਰਡ।
▶ਪਠਾਨਕੋਟ ‘ਚ 5 ਕਰੋੜ ਮੁੱਲ ਦੀ 1 ਕਿਲੋ ਹੈਰੋਇਨ ਸਮੇਤ ਤਿੰਨ ਮੋਟਰਸਾਈਕਲ ਸਮੱਗਲਰ ਪੁਲਿਸ ਵਲੋਂ ਗ੍ਰਿਫਤਾਰ।
▶ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਡਾ. ਸਰਬਜੀਤ ਸਿੰਘ ਪ੍ਰਧਾਨ, ਸ਼ੁਸ਼ੀਲ ਦੌਸਾਂਝ ਜਨ:ਸਕੱਤਰ, ਦੀਪ ਦਵਿੰਦਰ ਸਿੰਘ, ਸ੍ਰੀਮਤੀ ਅਰਤਿੰਦਰ ਸੰਧੂ ਤੇ ਸੁਰਿੰਦਰਪ੍ਰੀਤ ਘਣੀਆਂ ਦੀ ਮੀਤ ਪ੍ਰਧਾਨ ਵਜੋਂ ਅਤੇ ਕਈ ਹੋਰ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media