ਅੰਮ੍ਰਿਤਸਰ, 26 ਅਕਤੂਬਰ (ਜਗਦੀਪ ਸਿੰਘ ਸੱਗੂ)- ਰਾਣੀ ਝਾਂਸੀ ਅਤੇ ਸ਼ਕਤੀ ਮਹਿਲਾ ਸਹਾਇਤਾ ਕੇਂਦਰ ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਜਨ ਜਾਗਰਣ ਮੁਹਿੰਮ ਦੇ ਤਹਿਤ ਅੰਨਗੜ ਤੇ ਭਰਾੜੀਵਾਲ ਦੇ ਬਾਅਦ ਫਤਾਹਪੁਰ ਨੂੰ ਕੇਂਦਰਿਤ ਕੀਤਾ ਗਿਆ। ਫਤਾਹਪੁਰ ਵਿਖੇ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਸਾਹਮਣੇ ਨਸ਼ੇ ਤਿਆਗਣ ਲਈ ਪ੍ਰੇਰਣਾ ਦਿੰਦਾ ਨਾਟਕ ਖੇਡਿਆ ਗਿਆ।ਇਸ ਨਾਟਕ ਵਿੱਚ ਇਹ ਬੜੇ ਹੀ ਭਾਵਪੂਰਤ ਢੰਗ ਨਾਲ ਦਿਤਾ ਗਿਆ ਕਿ ਜੇਕਰ ਪਰਿਵਾਰ ਬਚਾਉਣਾ ਹੈ ਤਾਂ ਹਰ ਤਰਾਂ ਦਾ ਨਸ਼ਾ ਤਿਆਗਣਾ ਪਵੇਗਾ।ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਲਿਜਾਣ ਵਾਲੇ ਇਸ ਨਾਟਕ ਦੀ ਇਲਾਕਾ ਵਾਸੀ ਲੋਕਾਂ ਨੇ ਖੂਬ ਸਰਹਾਣਾ ਕੀਤੀ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਤੇ ਸਮਾਜ ਸੇਵੀ ਪ੍ਰੋ. ਲਕਸ਼ਮੀਕਾਂਤਾ ਚਾਵਲਾਂ ਦੇ ਸਾਹਮਣੇ ਆਉਣ ਵਾਲੀਆਂ ਚੋਣਾਂ ‘ਚ ਸ਼ਰਾਬ ਦੇ ਕੇ ਵੋਟ ਮੰਗਣ ਵਾਲੇ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਦਾ ਪ੍ਰਣ ਵੀ ਲ਼ਿਆ।ਇਸ ਸਮੇਂ ਪ੍ਰੋ. ਚਾਵਲਾ ਨੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿੰਦਿਆਂ ਦੇਸ਼ ਸੇਵਾ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ।ਮਨਦੀਪ ਘਈ ਦੀ ਅਗਵਾਈ ਵਿੱਚ ਨਾਟਕ ਦਾ ਮੰਚਨ ਕਰਨ ਵਾਲੇ ਅਲਫਾਜ ਗਰੁੱਪ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਪਵਨ ਕੁੰਦਰਾ, ਰਾਕੇਸ਼ ਸ਼ਰਮਾ, ਮਾਲਾ ਚਾਵਲਾ, ਰਾਜੇਸ਼ ਪਾਠਕ, ਹਜਾਰਾ ਮੱਲ, ਸੁਭਾਸ਼ ਚੰਦਰ, ਰਾਜੇਸ਼ ਸ਼ਰਮਾ, ਦਲਜੀਤ ਸਿੰਘ ਬੱਬਾ, ਅੰਸ਼ੁ, ਪਵਨ ਚਾਵਲਾ, ਮਨੋਜ ਕੁਮਾਰ, ਸਰੂਪ ਕੁਮਾਰ ਤੇ ਦੀਦਾਰ ਸਿੰਘ ਆਦਿ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media