📝 *ਅੱਜ ਦੀਆਂ ਸੁਰਖੀਆਂ…..*
ਮਿਤੀ : 28 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੰਮੂ ਕਸ਼ਮੀਰ ਦੀ ਤੰਗਧਾਰ ਫੋਜ਼ੀ ਪੋਸਟ ‘ਤੇ ਹਮਲਾ– 5 ਜਵਾਨ ਜਖਮੀ, ਐਲ.ਓ.ਸੀ ਦੇ ਨਜ਼ਦੀਕ ਸਨ ਪਾਕਿਸਤਾਨੀ ਕਮਾਂਡੋ
▶ ਤੰਗਧਾਰ, ਮੇਂਡਰ ਦੇ ਸਰਹੱਦੀ ਇਲਾਕਿਆਂ ‘ਚ ਪਾਕਿਸਤਾਨ ਵਲੋਂ ਭਾਰੀ ਗੋਲੀਬਾਰੀ ਜਾਰੀ – ਬੀ.ਐਸ ਦੇ ਜਵਾਨ ਦੇ ਰਹੇ ਹਨ ਮੂੰਹ ਤੋੜ ਜਵਾਬ।
▶ ਬੀ.ਐਸ.ਐਫ ਦੇ ਡੀ.ਜੀ.ਪੀ ਨੇ ਐਨ.ਐਸ.ਏ ਡੋਬਾਲ ਨੂੰ ਦਿੱਲੀ ਪਾਕਿਸਤਾਨੀ ਕਾਰਵਾਈ ਦੀ ਜਾਣਕਾਰੀ।
▶ ਪਾਕਿਸਤਾਨੀ ਹਾਈ ਕਮਿਸ਼ਨ ਦਫਤਰ ‘ਚ ਤਇਨਾਤ ਆਈ.ਐਸ.ਆਈ ਦਾ ਜਸੂਸ ਮਹਿਮੂਦ ਅਖਤਰ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ।
▶ ਜਸੂਸ ਮਹਿਮੂਦ ਅਖਤਰ ਦੇ ਦੋ ਸਾਥੀ ਮੌਲਾਨਾ ਰਮਜ਼ਾਨ ਤੇ ਦਿਲੀ ਲਿਆਂਦੇ ਰਾਜਸਥਾਨ ਪੁਲਿਸ ਵਲੋਂ ਗ੍ਰਿਫਤਾਰ ਜਾਸੂਸ ਸੁਭਾਸ਼ ਜੰਗੀਰ ਨੂੰ 12 ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜਿਆ।
▶ ਭਾਰਤ ਸਰਕਾਰ ਨੇ ਜਾਸੂਸ ਮਹਿਮੂਦ ਅਖਤਰ ਨੂੰ 48 ਘੰਟਿਆਂ ‘ਚ ਭਾਰਤ ਛੱਡਣ ਦੇ ਦਿੱਤੇ ਹੁਕਮ।
▶ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਸੁਰਜੀਤ ਸਿੰਘ ਨੂੰ ਬਦਲੇ ਦੀ ਕਾਰਵਾਈ ਕਰਦਿਆਂ 29 ਅਕਤੂਬਰ ਤੱਕ ਪਾਕਿਸਤਾਨ ਛੱਡਣ ਦੇ ਦਿੱਤੇ ਆਦੇਸ਼।
▶ 2011 ‘ਚ ਚੁਣੇ ਗਏ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 5 ਨਵੰਬਰ ਨੂੰ।
▶ ਕੇਂਦਰੀ ਮੁਲਾਜਮਾਂ ਨੂੰ ਦਿਵਾਲੀ ਦਾ ਤੋਹਫਾ– 2 ਫੀਸਦ ਡੀ.ਏ ਤਨਖਾਹ ਵਿੱਚ ਜੋੜਨ ਦਾ ਐਲਾਨ।
▶ ਆਮ ਆਦਮੀ ਪਾਰਟੀ ਨੇ ਸਿੱਧੂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਅਹੁੱਦੇ ਦੀ ਕੀਤੀ ਪੇਸ਼ਕਸ਼।
▶ ਭਾਜਪਾ ਛੱਡ ਚੁੱਕੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਾਂਗਰਸ ‘ਤੇ ਆਪ ਨਾਲ ਚੱਲ ਰਹੀ ਹੈ ਸਿੱਧੂ ਦੀ ਗੱਲਬਾਤ – ਸੰਜੇ ਸਿੰਘ ਨੇ ਕੀਤੀ ਪੁਸ਼ਟੀ।
▶ ਇਕ ਸਿੱਕੇ ਦੇ ਹੀ ਦੋ ਪਾਸੇ ਹਨ, ਆਮ ਆਦਮੀ ਪਾਰਟੀ ਤੇ ਕਾਂਗਰਸ – ਹਰਸਿਮਰਤ ਬਾਦਲ, ਕਿਹਾ ਹੀਰੋ ਤੋਂ ਜੀਰੋ ਹੋ ਚੁੱਕੇ ਹਨ ਸਿੱਧੂ।
▶ ਕੇਂਦਰੀ ਕੈਬਨਿਟ ਮੀਟਿੰਗ ‘ਚ ਜੰਮੂ ਕਸ਼ਮੀਰ ਲਈ 500 ਕਰੋੜ ਦਾ ਵਿਸ਼ੇਸ਼ ਪੈਕਜ਼ ਪ੍ਰਵਾਨ।
▶ ਭਾਜਪਾ ਕੋਲ ਯੂ.ਪੀ ‘ਚ ਸੀ.ਐਮ ਦਾ ਚਿਹਰਾ ਨਹੀਂ, ਸਮਾਜਵਾਦੀ ਪਾਰਟੀ ਮੁੜ ਬਣਾਏਗੀ ਸਰਕਾਰ – ਅਖਿਲੇਸ਼ ਯਾਦਵ।
▶ ਸਿਵਲ ਅਧਿਆਰੀਆਂ ਦੇ ਮੁਕਾਬਲੇ ਰੱਖਿਆ ਅਫਸਰਾਂ ਦੇ ਅਹੁੱਦੇ ਘਟਾਉਣ ਦਾ ਕੋਈ ਵਿਚਾਰ ਨਹੀਂ – ਆਰਮੀ।
▶ ਪਾਕਿਸਤਾਨ ਨੇ ਦਿੱਲੀ ਹਾਈ ਕਮਿਸ਼ਨ ‘ਚ ਵੀਜਾ ਅਫਸਰ ਵਜੋਂ ਤਾਇਨਾਤ ਮਹਿਮੂਦ ਅਖਤਰ ‘ਤੇ ਲੱਗੇ ਜਾਸੂਸੀ ਦੇ ਦੋਸ਼ਾਂ ਨੂੰ ਨਕਾਰਿਆ।
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਜੰਮੂ ਕਸ਼ਮੀਰ ਦੇ ਆਰ.ਐਸ ਪੂਰਾ ਖੇਤਰ ‘ਚ ਜਵਾਬੀ ਕਾਰਵਾਈ ਦੌਰਾਨ ਬੀ.ਐਸ.ਐਫ ਦਾ ਪਾਕਿ ਰੇਂਜਰ ਕੀਤਾ ਢੇਰ।
▶ ਗੁਰਦਾਸਪੁਰ ਦੇ ਵਿਜ਼ੀਲੈਂਸ ਵਿਭਾਗ ਨੇ ਜੰਗਲਾਤ ਵਿਭਾਗ ਦੇ ਗਾਰਡ ਤੇ ਬੇਲਦਾਰ ਨੂੰ 15 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ।
▶ ਸਰਹੱਦ ਪਾਰੋਂ ਸੀਜ਼ਫਾਇਰ ਦੀ ਉਲੰਘਣਾ ਬੰਦ ਕਰੇ ਭਾਰਤ– ਨਹੀਂ ਤਾਂ ਭੁਗਤਣੇ ਪੈਣਗੇ ਗੰਭੀਰ ਨਤੀਜੇ – ਪਾਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ।
▶ ਅੰਮ੍ਰਿਤਸਰ ਬਾਰ ਅੇਸੋਸੀਏਸ਼ਨ ਦੇ ਧਰਨੇ ਤੋਂ ਬਾਅਦ ਪਲਿਸ ਕਮਿਸ਼ਨਰ ਲੋਕ ਨਾਥ ਆਂਗਰਾ ਵਲੋਂ ਵਕੀਲ ਨਾਲ ਬਦਸਲੂਕੀ ਕਰਨ ਵਾਲੇ ਛੇਹਰਟਾ ਥਾਣਾ ਇੰਚਾਰਜ ਤਬਦੀਲ ਤੇ ਏ.ਐਸ.ਆਈ ਸਸਪੈਂਡ।
▶ ਸੰਦੋੜ ਦੇ ਪਿੰਡ ਚੱਕ ਸ਼ੇਖੂਪੁਰਾ ਕਲਾਂ ਦੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਜੀਤ ਸਿੰਘ ਚੱਕ ਦੀ ਲਾਇਸੈਂਸੀ ਰਾਈਫਲ ਨਾਲ ਭੇਦਭਰੇ ਹਾਲਾਤਾਂ ‘ਚ ਮੌਤ।
▶ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮਾਂ ਵਾਂਗ ਬਰਾਬਰ ਤਨਖਾਹ ਦੇਵੇ- ਸੁਪਰੀਮ ਕੋਰਟ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media