Thursday, July 9, 2026

ਦੀਪ ਦੇਵਿੰਦਰ ਸਿੰਘ ਸਰਬਸੰਮਤੀ ਨਾਲ ਬਣੇ ਕੇਂਦਰੀ ਸਭਾ ਦੇ ਮੀਤ ਪ੍ਰਧਾਨ

ppn2710201615

ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ ਸੱਗੂ)- ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜੱਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ:) ਦੀਆਂ ਹੋਣ ਵਾਲੀਆਂ ਜੱਥੇਬੰਦਕ ਚੋਣਾਂ ਲਈ ਇਸ ਵੇਰਾਂ ਬਣੀ ਆਮ ਸਹਿਮਤੀ ਤਹਿਤ ਕਥਾਕਾਰ ਦੀਵ ਦਵਿੰਦਰ ਸਿੰਘ ਦੁਬਾਰਾ ਅਗਲੇ ਤਿੰਨ ਸਾਲਾਂ ਲਈ ਮੀਤ ਪ੍ਰਧਾਨ ਦੇ ਵਿਕਾਰੀ ਅਹੁਦੇ ਲਈ ਚੁਣੇ ਗਏ।
6 ਨਵੰਬਰ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿੱਚ ਹੋਣ ਵਾਲੀ ਕੇਂਦਰੀ ਸਭਾ ਦੀ ਇਸ ਚੋਣ ਲਈ ਨਾਮਵਰ ਲੇਖਕਾਂ ਨੇ ਵੱਖੋ-ਵੱਖਰੇ ਅਹੁਦਿਆਂ ਲਈ ਆਪੋ-ਆਪਣੀਆਂ ਨਾਮਜਦਗੀਆਂ ਦਰਜ਼ ਕਰਵਾਈਆਂ ਸਨ। ਕੇਂਦਰੀ ਸਭਾ ਦੇ ਪ੍ਰਧਾਨ ਲਈ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਲਈ ਸ਼ੁਸ਼ੀਲ ਦੌਸਾਂਝ ਸਮੇਤ ਬਾਕੀ ਅਹੁਦਿਆਂ ਨੂੰ ਸਰਬ ਪ੍ਰਵਾਨਿਕ ਕਰਦਿਆਂ ਹੋਰਨਾਂ ਉਮੀਦਵਾਰਾਂ ਨੇ ਆਪੋ ਆਪਣੇ ਦਾਅਵੇ ਵਾਪਿਸ ਲੈਣ ਕਰਕੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਿਛਲੇ ਕਈ ਦਿਹਾਕਿਆਂ ਤੋਂ ਨਿਰੰਤਰ ਸੰਘਰਸ਼ ਕਰ ਰਹੀ ਕੇਂਦਰੀ ਸਭਾ ਦੀ ਅਗਲੀ ਨਵੀਂ ਟੀਮ ਲਈ ਗੁਰੂ ਨਗਰੀ ਤੋਂ ਦੀਪ ਦਵਿੰਦਰ ਸਿੰਘ ਨੂੰ ਦੁਬਾਰਾ ਮੀਤ ਪ੍ਰਧਾਨ ਚੁਣੇ ਜਾਣ ਲਈ ਸਥਾਨਕ ਲੇਖਕ ਅਤੇ ਸੱਭਿਆਚਾਰਕ ਜਥੇਬੰਦੀਆਂ ਤੋਂ ਇਲਾਵਾ ਸ਼੍ਰੀ ਕੇਵਲ ਧਾਲੀਵਾਲ, ਨਿਰਮਲ ਅਰਪਣ, ਦੇਵ ਦਰਦ, ਡਾ. ਹਜ਼ਾਰਾ ਸਿੰਘ ਚੀਮਾ, ਸੁਮੀਤ ਸਿੰਘ, ਹਰਜੀਤ ਸੰਧੂ, ਡਾ. ਕਸ਼ਮੀਰ ਸਿੰਘ, ਜਸਵੰਤ ਜੱਸ, ਮਨਮੋਹਨ ਢਿੱਲੋਂ, ਸ਼ੈਲਇੰਦਰਜੀਤ ਰਾਜਨ, ਧਰਵਿੰਦਰ ਔਲਖ, ਗੁਰਬਾਜ ਤੋਲਾਨੰਗਲ, ਜਸਬੀਰ ਸਿੰਘ ਸੱਗੂ, ਸਰਬਜੀਤ ਸੰਧੂ, ਮੁਖਤਾਰ ਗਿੱਲ, ਜਗਤਾਰ ਗਿੱਲ, ਡਾ. ਇਕਬਾਲ ਕੌਰ ਸੌਧ, ਡਾ. ਬਲਜੀਤ ਰਿਆੜ, ਜਗਦੀਸ਼ ਸਚਦੇਵਾ, ਗੁਰਦੇਵ ਮਹਿਲਾਂਵਾਲਾ ਆਦਿ ਤੋਂ ਇਲਾਵਾ ਹੋਰ ਲੇਖਕ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਦੀਪ ਨੂੰ ਵਧਾਈ ਦਿੱਤੀ।

Check Also

ਸ. ਤੇਜਾ ਸਿੰਘ ਸਮੁੰਦਰੀ ਦੀ 100 ਸਾਲਾ ਸ਼ਹੀਦੀ ਸ਼ਤਾਬਦੀ 17 ਜੁਲਾਈ ਨੂੰ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ …

Leave a Reply