
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਇੱਕ ਉਮੀਦ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਜ ਸਸਾਇਟੀ ਦੇ ਦਫ਼ਤਰ ਸ਼ਕਤੀ ਨਗਰ ਵਿਚ ਮਹੀਨਵਰ ਰਾਸ਼ਨ ਵੰਡਣ ਲਈ ਸਮਾਗਮ ਕਰਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਕੰਜਿਊਮਰ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਗੁਲਬਧਰ ਅਤੇ ਮਿਰਚੀ ਕਿੰਗ ਰਮੇਸ਼ ਸਚਦੇਵਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਇਸ ਮੌਕੇ 30 ਵਿਧਵਾ ਔਰਤਾਂ ਨੂੰ ਮਹੀਨੇਵਰ ਰਾਸ਼ਨ ਅਤੇ 35 ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਵੰਡਿਆ ਗਿਆ। ਪ੍ਰੋਗਰਾਮ ਵਿਚ ਪ੍ਰੇਮ ਡੋਡਾ, ਓਮ ਪ੍ਰਕਾਸ਼, ਸੁਭਾਸ਼ ਚੰਦਰ, ਰਕੇਸ਼ ਰਾਣੀ, ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਕੇਸ਼ ਨਾਗਪਾਲ, ਪ੍ਰੇਮ ਝਾਂਬ ਅਤੇ ਹੋਰ ਮੈਂਬਰ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media