Friday, October 9, 2026

 ਡਾ. ਸੁਖਬੀਰ ਸਿੰਘ ਬੱਲ੍ਹ ਸਟੇਟ ਕਮਿਸ਼ਨਰ ਨਿਯੁੱਕਤ

ppn0711201613

ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)-ਭਾਰਤ ਸਕਾਊਟਸ ਐਂਡ ਗਾਈਡਸ ਰਾਸ਼ਟਰੀ ਹੈਡਕਵਾਟਰ ਨਵੀਂ ਦਿੱਲੀ ਵੱਲੋਂ ਡਾ. ਸੁਖਬੀਰ ਸਿੰਘ ਬੱਲ੍ਹ (ਜ਼ਿਲ੍ਹਾ ਸਿੱਖਿਆ ਅਧਿਕਾਰੀ) ਫਾਜ਼ਿਲਕਾ ਨੂੰ ਸਟੇਟ ਕਮਿਸ਼ਨਰ (ਸਕਾਊਟਸ) ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਪੱਤਰ ਜਾਰੀ ਕਰਦੇ ਹੋਏ ਨੈਸ਼ਨਲ ਚੀਫ਼ ਕਮਿਸ਼ਨਰ ਬੀਐਲ ਨਗਰਾਲਾ ਨੇ ਦੱਸਿਆ ਕਿ ਡਾ. ਸੁਖਬੀਰ ਸਿੰਘ ਬੱਲ੍ਹ ਦੀ ਸਕਾਊਟ ਪ੍ਰਤੀ ਨਿਸ਼ਠਾ ਅਤੇ ਉਨ੍ਹਾਂ ਦੀ ਮਿਹਨਤ ਨੂੰ ਵੇਖਦੇ ਹੋਏ ਇਸ ਅਹੁੱਦੇ ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇਲਾਕੇ ਦੀਆਂ ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਡਾ. ਸੁਖਬੀਰ ਸਿੰਘ ਬੱਲ੍ਹ ਨੂੰ ਭਾਰਤ ਸਕਾਊਟ ਅਤੇ ਗਾਈਡਸ ਦਾ ਪੰਜਾਬ ਰਾਜ ਦਾ ਸਟੇਟ ਕਮਿਸ਼ਨਰ ਨਿਯੁਕਤ ਹੋਣ ਤੇ ਵਧਾਈ ਦਿੱਤੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply