ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ ਸੱਗੂ)- ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਾਕਸਿੰਗ ਦੇ ਮੁਕਾਬਲੇ ਵਿੱਚ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰ ਮੁੱਕੇਬਾਜ਼ੀ ਮੁਕਾਬਲੇ ਵਿੱਚ ਜਸਪਿੰਦਰ ਸਿੰਘ, ਸਾਹਿਲ ਕੁਮਾਰ, ਤਰੁਣ ਤੇਜਪਾਲ ਸਿੰਘ, ਸਰਤਾਜ ਸਿੰਘ, ਗੁਰਨੂਰ ਨੇ ਮੁਕਾਬਲੇ ਦੌਰਾਨ ਆਪਣੇ ਪੰਚ ਦਾ ਵਧੀਆ ਮੁਜ਼ਾਹਰਾ ਕਰਦੇ ਹੋਏ ਸੋਨੇ ਦੇ ਤਮਗੇ ਹਾਸਲ ਕੀਤੇ ਅਤੇ ਜਲਦ ਹੋ ਰਹੀ ਸਟੇਟ ਪੱਧਰ ਪ੍ਰਤੀਯੋਗਤਾ ਲਈ ਚੋਣ ਕਰ ਲਈ ਗਈ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਪਰੋਕਤ ਵਿਦਿਆਰਥੀਆਂ ਨੂੰ ਇਲਾਵਾ ਅਮਨਦੀਪ ਸਿੰਘ, ਦਿਲਬਾਗ ਸਿੰਘ, ਗੁਰਅਪਾਰ ਸਿੰਘ, ਗੁਰਕਿਰਤ ਸਿੰਘ, ਤੇਜੱਸ ਬਾਵਾ ਨੇ ਚਾਂਦੀ ਅਤੇ ਬਲਪ੍ਰੀਤ ਸਿੰਘ, ਤਰੁਨਜੀਤ ਸਿੰਘ, ਗਗਨਦੀਪ, ਤਰੁਨਪ੍ਰੀਤ ਸਿੰਘ ਨੇ ਤਾਂਬੇ ਦਾ ਤਮਗਾ ਹਾਸਲ ਕੀਤਾ ਹੈ। ਡਾ. ਬਰਾੜ ਨੇ ਕਿਹਾ ਕਿ ਸਾਡੀ ਬਾਕਸਿੰਗ ਦੀ ਟੀਮ ਨੇ ਸਮੁੱਚੇ ਜ਼ਿਲ੍ਹੇ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਉਨ੍ਹਾਂ ਜਿੱਤ ਦੀ ਖੁਸ਼ੀ ਦਾ ਸਿਹਰਾ ਅਧਿਆਪਕ ਅਮਰਿੰਦਰ ਸਿੰਘ ਅਤੇ ਸ਼ੱਤਰਪਾਲ ਸਿੰਘ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਵਿਦਿਆਰਥੀ ਉਕਤ ਮੁਕਾਮ ਹਾਸਲ ਕਰ ਸਕੇ ਹਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media