ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਸਪਾਇਸ ਡਾਂਸ ਅਤੇ ਭੰਗੜਾ ਅਕੈਡਮੀ ਫਾਜ਼ਿਲਕਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਨੂੰ ਸਮਰਪਤ ਇੱਕ ਸਭਿਆਚਾਰਕ ਪ੍ਰੋਗਰਾਮ ਸਪਾਇਸ ਸੁਪਰ ਬਲਾਸਟ-2016 ਦਾ ਅਯੋਜਨ ਸਥਾਨਕ ਆਰਬਿਟ ਰਿਜੋਰਟ ਵਿਚ ਕੀਤਾ ਗਿਆ।
ਪ੍ਰੋਗਰਾਮ ਵਿਚ ਬੀਐਸਐਫ ਦੇ ਕਮਾਂਡੈਂਟ ਐਮ.ਪੀ.ਸਿੰਘ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਜਦਕਿ ਪ੍ਰਧਾਨਗੀ ਮਨਜੀਤ ਸਵਾਮੀ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਵੈਰੜ ਨੇ ਕੀਤੀ। ਇਸ ਮੌਕੇ ਰੰਜ਼ਮ ਕਾਮਰਾ, ਸੀਆਈਡੀ ਇੰਸਪੈਕਟਰ ਰਾਜ ਕੁਮਾਰ ਸਾਮਾ, ਇੰਜੀਨੀਅਰ ਕੀਰਤੀ ਸਿਹਾਗ, ਐਂਟੀ ਕ੍ਰਾਇਮ ਐਂਡ ਕਰਪਸ਼ਨ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ, ਫੂਡ ਇੰਸਪੈਕਟਰ ਸੰਦੀਪ ਛਾਬੜਾ, ਐਡਵੋਕੇਟ ਅਨਿਲ ਸੇਤੀਆ, ਪੂਰਟ ਭੱਟੀ ਸਰਪੰਚ, ਲਖਮੀਰ ਸਿੰਘ, ਪੰਕਜ ਨਾਰੰਗ, ਅਸ਼ੀਸ਼ ਅਗਰਵਾਲ, ਸੰਦੀਪ ਸੇਤੀਆ, ਸਮਰਬੀਰ ਸਿੰਘ, ਮਨੀਸ਼ ਸਲੂਜਾ, ਡਾ. ਕੁਨਾਲ ਕੀਰਤੀ ਮਲਿਕ, ਡਾ. ਕਪਿਲ ਠੱਕਰ, ਡਾ. ਗੁਰਸੇਵਕ ਸਿੰਘ, ਡਾ. ਵਿੰਕਲ ਨਾਗਪਾਲ, ਰਮਨ ਭਠੇਜਾ, ਵਕੀਲ ਚੰਦ ਕੰਬੋਜ, ਅੰਗ੍ਰੇਜ ਕੰਬੋਜ ਅਤੇ ਐਡਵੋਕੇਟ ਰਮਨਜੀਤ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ। ਈਵੈਂਟ ਡਾਇਰੈਕਟਰ ਐਚ.ਐਸ.ਡਿੰਪੀ ਨੇ ਦੱਸਿਆ ਕਿ ਪਲੇ ਵੇ ਸੋਲੋ ਡਾਂਸ ਕੰਪੀਟੀਸ਼ਨ ਵਿਚ ਡਿੰਪਲ ਪਹਿਲੇ, ਵਾਨਯ ਦੂੂਜੇ ਅਤੇ ਯਸ਼ਿਕਾ ਤੀਜੇ ਸਥਾਨ ਤੇ ਰਹੇ। ਪਲੇ ਵੇ ਫੈਂਸੀ ਡਰੈਸ ਵਿਚ ਏਨਿਮ ਪਹਿਲੇ, ਅਨੁਸੂਰੀਆ ਦੂਜੇ ਅਤੇ ਵਿਕ੍ਰਮ ਤੀਜੇ ਸਥਾਨ ਤੇ ਰਹੇ। ਪਲੇ ਵੇ ਗਰੁੱਪ ਡਾਂਸ ਵਿਚ ਸਪਾਇਸ ਗਰੁੱਪ ਹਿਲੇ ਅਤੇ ਡੀਪੀਐਸ ਗਰੁੱਪ ਦੂਜੇ ਸਥਾਨ ਤੇ ਰਹੇ। ਕਿਡਸ ਸੋਲੋ ਡਾਂਸ ਵਿਚ ਰੀਆ ਅਤੇ ਰੰਗਤ ਪਹਿਲੇ, ਜੀਆ ਦੂਜੇ ਅਤ ਮੇਘਾ ਤੀਜੇ ਸਥਾਨ ਤੇ ਰਹੇ।
ਕਿਡਸ ਮਾਡਲਿੰਗ ਵਿਚ ਸਾਨਵੀ ਪਹਿਲੇ, ਏਜਲ ਦੂਜੇ ਅਤੇ ਮਾਨਵੀ ਤੀਜੇ ਸਥਾਨ ਤੇ ਰਹੇ। ਜੂਨੀਰ ਗਰੁੱਪ ਡਾਂਸ ਵਿਚ ਸਪਾਇਸ ਗਰੁੱਪ ਪਹਿਲੇ ਅਤੇ ਡੀਪੀਐਸ ਦੂਜੇ ਸਥਾਨ ਤੇ ਰਹੇ। ਜੂਨੀਅਰ ਫੈਂਸੀ ਡਰੈਸ ਵਿਚ ਸਾਨਵੀ ਪਹਿਲੇ ਸਥਾਨ ਤੇ ਰਹੀ। ਜੂਨੀਅਰ ਡਿਊਟ ਵਿਚ ਰਵੀ ਅਤੇ ਅਪੂਰਵਾ ਪਹਿਲੇ, ਵੰਸ਼ ਅਤੇ ਅੰਕਿਤ ਦੂਜੇ ਅਤੇ ਆਰਜੂ ਅੇਤ ਈਰਸ਼ੂ ਤੀਜੇ ਸਥਾਨ ਤੇ ਰਹੇ। ਜੂਨੀਅਰ ਗਰੁੱਪ ਵਿਚ ਹਰਸ਼ਿਤਾ ਐਂਡ ਗੁੱਪ ਹਿਲੇ, ਮੀਨੂੰ ਗਰੁੱਪ ਦੂਜੇ ਅਤੇ ਸਪਾਇਸ ਗਰੁੱਪ ਤੀਜੇ ਸਥਾਨ ਤੇ ਰਹੇ। ਸੀਨੀਅਰ ਸੋਲੋ ਡਾਂਸ ਵਿਚ ਮਮਤਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media