
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਸਾਧੂ ਆਸ਼ਰਮ ਦੇ ਵੇਹੜੇ ਵਿਚ ਚੱਲ ਰਹੀ 7 ਦਿਨਾਂ ਸ਼੍ਰੀਮਦਭਾਗਵਤ ਕਥਾ ਸਮਾਗਮ ਕਥਾ ਦੌਰਾਨ ਭਾਈ ਨਰੇਸ਼ ਜੀ ਸ਼ਰਮਾ ਨੂੰ ਮੋਹਨ ਸਵਰੂਪ ਬਿਦਾਨੀ, ਰਾਜ ਕੁਮਾਰ ਛੋਕਰਾ, ਰਾਮ ਲੁਭਾਇਆ ਨੇ ਤਿਲਕ ਲਗਾਇਆ ਅਤੇ ਮਾਲਾ ਪਹਿਨਾਈ। ਮਹਾਭਾਰਤ ਕਥਾ ਦੇ ਪਿਤਾਮਾਹ ਭੀਸ਼ਨ ਦੇ ਮਹਾਪ੍ਰਯਾਣ ਪ੍ਰਸੰਗ ਦੇ ਰਾਹੀਂ ਭਾਈ ਨਰੇਸ਼ ਜੀ ਨੇ ਦੱਸਿਆ ਕਿ ਭੀਸ਼ਮ ਨੇ ਸਰੀਰ ਛੱਡਦੇ ਸਮੇਂ ਭਗਵਾਨ ਨੂੰ ਪ੍ਰਾਥਣਾ ਕੀਤੀ ਕਿ ਮੇਰੀ ਮਤੀ ਅਤੇ ਗਤੀ ਭਗਵਾਨ ਵਿਚ ਬਣੀ ਰਹੇ ਅਤੇ ਯੁਧਿਸ਼ਟਰ ਨੂੰ ਉਪਦੇਸ਼ ਦਿੱਤਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਮ ਸਿਮਰਨ ਕੀਰਤਨ ਧਿਆਨ ਨਾਲ ਹੀ ਮਨੁੱਖ ਦਾ ਕਲਿਆਣ ਸੰਭਵ ਹੈ। ਮਹਾਤਮਾ ਬਿਦੁਰ ਦੇ ਰਾਹੀਂ ਧ੍ਰਿਤਰਾਸ਼ਟਰ ਗਾਂਧਾਰੀ ਨੂੰ ਉਪਦੇਸ਼ ਦਿੱਤਾ ਕਿ ਆਖ਼ਰੀ ਸਮੇਂ ਵਿਚ ਜੰਗਲ ਵਿਚ ਜਾਕੇ ਭਗਵਾਨ ਦਾ ਭਜਨ ਕਰੋ।
ਕਥਾ ਵਿਆਸ ਭਾਈ ਨਰੇਸ਼ ਜੀ ਨੇ ਉਤਰਾ ਦੇ ਗਰਭ ਵਿਚ ਪਰੀਕਸ਼ਿਤ ਜੀ ਦੀ ਰੱਖਿਆ ਪ੍ਰੀਕਸ਼ਿਤ ਦੇ ਜਨਮ ਪ੍ਰਸੰਗ ਵਿਚ ਕਿਹਾ ਕਿ ਭਗਵਾਨ ਭਗਤਾਂ ਦੀ ਰੱਖਿਆ ਮਰਿਆਦਾ ਛੱਡਕੇ ਵੀ ਕਰਦੇ ਹਨ। ਸੰਸਾਰ ਦੀ ਕਸ਼ਟ ਅਤੇ ਰੁਕਾਵਟਾਂ ਤੋਂ ਪਰਮਾਤਮਾ ਸਦਾ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਮਰਨ ਵਾਲੇ ਪ੍ਰਾਣੀ ਦਾ ਕੀ ਧਰਮ ਹੈ ਉਤਰ ਵਿਚ ਸ਼ੁਕਦੇਵ ਜੀ ਨੇ ਕਿਹਾ ਕਿ ਜੀਵ ਨੂੰ ਆਪਣੇ ਕਲਿਆਣ ਲਈ ਸਦਾ ਸ਼ਰਧਾ ਨਾਲ ਭਗਵਤ ਭਜਨ ਕਰਨਾ ਚਾਹੀਦਾ ਹੈ। ਉਸ ਨੂੰ ਕਥਾ ਸੁਣਨ, ਕੀਰਤਨ ਸੁਣਨ ਦਾ ਧਿਆਨ ਕਰਨਾ ਚਾਹੀਦਾ ਹੈ।
ਭਾਈ ਨਰੇਸ਼ ਜੀ ਨੇ ਕਿਹਾ ਕਿ ਕਲਿਯੁੁਗ ਵਿਚ ਧਰਮ ਦੇ ਚਾਰ ਪਾਵਿਆ ਵਿਚੋਂ ਤਪਸਯਾ, ਸ਼ੋਚਾਦੀ, ਦਯਾ ਨਸ਼ਟ ਹੋ ਰਹੇ ਹਨ। ਇੱਕ ਸੱਚ ਹੈ ਜੋ ਬੱਚਿਆ ਹੈ। ਸੱਚ ਸੰਸਕਾਰ ਨਾਲ ਆਉਂਦਾ ਹੈ। ਝੂਠ ਕੁਝ ਪਲ ਦਾ ਸੁੱਖ ਦੇ ਸਕਦਾ ਹੈ। ਅਸਲ ਸੱਤਾ ਸੱਚ ਦੀ ਹੁੰਦੀ ਹੈ ਅਤੇ ਸੱਚ ਹੀ ਇਸ਼ਵਰ ਹੈ।ਅੰਤ ਈਸ਼ਵਰ ਦਾ ਨਾਮ ਸਿਮਰਨ ਭਾਵ ਪੂਰਵਕ ਕਰਨਾ ਚਾਹੀਦਾ ਹੈ। ਜਿਸ ਭਾਵ ਨਾਲ ਜੀਵ ਭਗਵਾਨ ਦਾ ਭਜਨ ਕਰਦਾ ਹੈ ਉਸ ਭਾਵ ਨਾਲ ਭਗਵਾਨ ਉਸਦਾ ਧਿਆਨ ਕਰਦਾ ਹੈ। ਜੀਵ ਦੀ ਸਾਰਥਕਤਾ ਭਗਵਤ ਭਜਨ ਵਿਚ ਹੈ। ਸਭ ਤੋਂ ਆਨੰਦ ਦੀ ਪ੍ਰਾਪਤੀ ਜਿਸ ਨੂੰ ਹੋ ਜਾਂਦੀ ਹੈ।ਉਹ ਪ੍ਰਭੂ ਭਗਤੀ ਦੇ ਬਿਨਾਂ ਨਹੀਂ ਰਹਿ ਸਕਦਾ। ਮੰਨ ਚੰਚਲ ਹੈ ਪ੍ਰਭੂ ਭਗਤੀ ਵਿਚ ਨਹੀਂ ਲਗਦਾ।ਇਸ ਸ਼ੰਕਾ ਦਾ ਨਿਵਾਰਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਾਣੀ ਨਾਲ ਪ੍ਰਭੂ ਦਾ ਕੀਰਤਨ, ਪ੍ਰਭੂ ਦਾ ਗੁਣਗਾਨ ਕਰਨਾ ਚਾਹੀਦਾ ਹੈ।ਲਗਾਤਾਰ ਅਭਿਆਸ ਕਰਨ ਨਾਲ ਮਨ ਪ੍ਰਭੂ ਭਗਤੀ ਵਿਚ ਇਕਾਗਰ ਹੋਣ ਲਗੇਗਾ ਅਜਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਗੀਤਾ ਦਾ ਐਲਾਣ ਹੈ।
ਭਾਈ ਨਰੇਸ਼ ਜੀ ਨੇ ਦੱਸਿਆ ਕਿ ਕਲਿਯੁਗ ਸੰਸਾਰ ਵਿਚ ਪੰਜ ਸਥਾਨਾ ਜੁਆ, ਮਦਿਰਾਪਨ, ਹਿੰਸਾ, ਪਰਾਈ ਇਸਤਰੀ ਅਤੇ ਸਵਰਣ ਮਨੁੱਖ ਨੂੰ ਇਨ੍ਹਾਂ ਬੁਰਾਈਆਂ ਦਾ ਤਿਆਗ ਕਰਨਾ ਚਾਹੀਦਾ ਹੈ।ਜੀਵਨ ਦੀ ਸਾਰਥਕਤਾ ਭਗਵਤ ਭਜਨ ਵਿਚ ਹੈ। ਅੱਜ ਦੀ ਆਰਤੀ ਜੀਤ ਰਾਮ ਸਚਦੇਵਾ, ਸੁਦਰਸ਼ਨ ਬਹਿਲ, ਕਿਸ਼ਨ ਲਾਲ ਪਾਹਵਾ, ਓਮ ਪ੍ਰਕਾਸ਼ ਨੂਨੀਵਾਲ, ਅਸ਼ੋਕ ਗਗਨੇਜਾ, ਮਨੋਜ਼ ਜੁਨੇਜਾ ਨੇ ਉਤਾਰੀ।
Punjab Post Daily Online Newspaper & Print Media