ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ ਸੱਗੂ)- ਚੀਫ ਖਾਲਸਾ ਦੀਵਾਨ ਵੱਲੋਂ ਸਮਾਜਿਕ ਅਤੇ ਲੋਕ ਭਲਾਈ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਮੁੰਬਈ ਦੇ ਸੱਭਰਵਾਲ ਨਿਰਮਾਣ ਕੰਪਨੀ ਦੇ ਮਾਲਕ ਤਰਵਿੰਦਰ ਸਿੰਘ ਸੱਭਰਵਾਲ ਵਿਸ਼ੇਸ਼ ਤੌਰ ਤੇ ਚੀਫ ਖਾਲਸਾ ਦੀਵਾਨ ਦੇ ਮੁੱਖ ਦਫ਼ਤਰ ਵਿਖੇ ਪੁੱਜੇ, ਜਿੰਨਾਂ ਨੂੰ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵੱਲੋਂ ‘ਜੀ ਆਇਆ ਨੂੰ ਆਖਿਆ ਗਿਆ।ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਉਹਨਾਂ ਨੂੰ 114 ਸਾਲ ਪਹਿਲਾਂ ਹੋਂਦ ਵਿਚ ਆਈ ਚੀਫ ਖਾਲਸਾ ਦੀਵਾਨ ਦੁਆਰਾ ਚਲਾਏ ਜਾ ਰਹੇ 5੦ ਸਕੂਲਾਂ, 4 ਕਾਲਜ, 9 ਹਸਪਤਾਲ, 2 ਬਿਰਧ ਘਰ ਅਤੇ 1908 ਤੋਂ ਸਥਾਪਿਤ ਯਤੀਮਖਾਨੇ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਉਹਨਾਂ ਭਵਿੱਖ ਦੇ ਵਿਕਾਸ ਕਾਰਜਾਂ ਅਤੇ ਨਵੀਂ ਬਨਣ ਜਾ ਰਹੀ ਚੀਫ ਖਾਲਸਾ ਦੀਵਾਨ ਯੁਨੀਵਰਸਿਟੀ ਬਾਰੇ ਵੀ ਦੱਸਿਆ।
ਤਰਵਿੰਦਰ ਸਿੰਘ ਨੇ ਚੀਫ ਖਾਲਸਾ ਦੀਵਾਨ ਯੁਨੀਵਰਸਿਟੀ ਬਣਾਉਣ ਵੇਲੇ ਸੱਭਰਵਾਲ ਨਿਰਮਾਣ ਕੰਪਨੀ ਵੱਲੋਂ ਆਰਥਿਕ ਰੂਪ ਵਿੱਚ ਵੱਧ ਤੋਂ ਵੱਧ ਯੋਗਦਾਨ ਅਤੇ ਸੇਵਾ ਪਾਉਣ ਦੀ ਇੱਛਾ ਪ੍ਰਗਟਾਈ।ਉਹਨਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਵੱਲੋਂ ਬੱਚਿਆਂ ਨੂੰ ਨਵੀਂ ਤਕਨੀਕ ਦੇ ਨਾਲ-ਨਾਲ ਗੁਰੂ ਘਰ ਨਾਲ ਜੋੜੀ ਰੱਖਣ ਵਾਲੀ ਵਿਦਿਆ ਪ੍ਰਦਾਨ ਕਰਨਾ ਬਹੁਤ ਵੱਡੀ ਵਿਸ਼ੇਸ਼ਤਾ ਹੈ।ਚੀਫ ਖਾਲਸਾ ਦੀਵਾਨ ਗੁਰੂਦੁਆਰਾ ਸਾਹਿਬ ਵਿਖੇ ਤਰਵਿੰਦਰ ਸਿੰਘ ਸੱਭਰਵਾਲ ਨੂੰ ਸਨਮਾਨਿਤ ਕੀਤਾ ਗਿਆ।ਇਸ ਅਵਸਰ ‘ਤੇ ਆਨਰੇਰੀ ਸੱਕਤਰ ਨਰਿੰਦਰ ਸਿੰਘ, ਹਰਮਿਦਰ ਸਿੰਘ, ਸੰਤੋਖ ਸਿੰਘ ਸੇਠੀ, ਡਾ. ਧਰਮਵੀਰ ਅਤੇ ਸਕੂਲ ਦਾ ਸਟਾਫ ਮੈਂਬਰ ਹਾਜਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media