Saturday, October 10, 2026

ਮਾਊਂਟ ਲਿਟਰਾ ਜੀ ਸਕੂਲ ਤੇ ਡਿਪਸ ਮਾਨਾਵਾਲਾ ਬਣੇ ਇੰਟਰ ਸਕੂਲ ਸੌਕਰ ਚੈਂਪੀਅਨ ਹੋਈ

ppn1211201612

ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਊਂਟ ਲਿਟਰਾ ਜੀ ਸਕੂਲ ਲੋਹਾਰਕਾ ਰੋਡ ਵਿਖੇ ਅੰਡਰ 10 ਤੇ 12 ਸਾਲ (ਲੜਕੇ) ਦੇ ਸੋਕਰ ਖਿਡਾਰੀਆਂ ਦਾ ਦੋ ਦਿਨਾਂ ਇੰਟਰ ਸਕੂਲ ਸੋਕਰ ਫੁੱਟਬਾਲ ਟੂਰਨਾਮੈਂਟ ਸਮਾਪਤ ਹੋ ਗਿਆ। ਸਕੂਲ ਦੀ ਡਾਇਰੈਕਟਰ ਮਨਜੋਤ ਢਿੱਲੋਂ ਅਜੀਤ ਢਿੱਲੋਂ ਦੇ ਬੇਮਿਸਾਲ ਪ੍ਰਬੰਧਾਂ ਹੇਠ ਪ੍ਰਿੰਸੀਪਲ ਅਲਪਣਾ ਕਸ਼ਯੱਪ, ਹੈਡ ਮਿਸਟ੍ਰੈਸ ਰੁਪਿੰਦਰ ਔਲਖ ਤੇ ਐਚ.ਓ.ਡੀ ਸਪੋਰਟਸ ਹਰਜੀਤ ਕੌਰ ਹੁੰਦਲ ਦੀ ਦੇਖ-ਰੇਖ ਹੇਠ ਆਯੋਜਿਤ ਇਨ੍ਹਾਂ ਖੇਡ ਮੁਕਾਬਲਿਆਂ ਦੇ ਦੌਰਾਨ ਸ਼ਹਿਰ ਦੇ ਨਾਮਵਰ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਸ਼ੈਲੀ ਦਾ ਮੁਜ਼ਾਹਰਾ ਕੀਤਾ। ਫਾਈਨਲ ਖੇਡ ਮੁਕਾਬਲਿਆਂ ਦਾ ਸ਼ੁੱਭ ਅਰੰਭ ਤੇ ਇਨਾਮ ਵੰਡਣ ਦੀ ਰਸਮ ਕਾਊਂਟਰ ਇੰਟੈਲੀਜੈਂਸ ਦੇ ਆਈ.ਜੀ ਐਮ.ਐਫ ਫਾਰੂਖੀ ਆਈ.ਪੀ.ਐਸ ਨੇ ਅਦਾ ਕੀਤੀ ਤੇ ਕਿਹਾ ਕਿ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੇ ਇੰਨ੍ਹਾਂ ਨੰਨ੍ਹੇ-ਮੁਨ੍ਹੇ ਵਿੱਚੋਂ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਏ ਹਨ।ਉਨ੍ਹਾਂ ਕਿਹਾ ਮਾਊਂਟ ਲਿਟਰਾ ਜੀ ਸਕੂਲ ਦੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਤੇ ਮਹੱਤਵਪੂਰਨ ਹੈ।ਭਵਿੱਖ ਵਿੱਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ 10 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਮਾਊਂਟ ਲਿਟਰਾ ਜੀ ਸਕੂਲ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਜਦੋਂ ਕਿ ਮਿਲੇਨੀਅਮ ਸਕੂਲ ਮਜੀਠਾ ਰੋਡ ਦੀ ਟੀਮ ਦੂਜੇ ਸਥਾਨ ਤੇ ਰਹਿ ਕੇ ਉੱਪ ਜੇਤੂ ਬਣੀ। ਇਸ ਦੌਰਾਨ 12 ਸਾਲ ਉਮਰ ਵਰਗ ਵਿੱਚ ਦਿੱਲੀ ਪਬਲਿਕ ਸਕੂਲ ਮਾਨਾਵਾਲਾ ਦੀ ਟੀਮ ਪਹਿਲੇ ਸਥਾਨ ਤੇ ਰਹਿ ਕੇ ਚੈਂਪੀਅਨ ਬਣੀ।ਜਦੋਂ ਕਿ ਪਾਇਓਨਾਰ ਪਬਲਿਕ ਸਕੂਲ ਫਤਿਹਗੜ੍ਹ ਚੂੜ੍ਹੀਆਂ ਰੋਡ ਦੀ ਟੀਮ ਦੂਜੇ ਸਥਾਨ ਤੇ ਰਹਿ ਕੇ ਉੱਪ ਜੇਤੂ ਬਣੀ।
ਡਾਇਰੈਕਟਰ ਮੈਡਮ ਮਨਜੋਤ ਢਿੱਲੋਂ ਤੇ ਅਜੀਤ ਢਿੱਲੋਂ ਦੇ ਵੱਲੋਂ ਮੁੱਖ ਮਹਿਮਾਨ ਆਈ.ਜੀ. ਐਮ.ਐਫ. ਫਾਰੂਖੀ ਤੇ ਹੋਰ ਨਾਮਵਰ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਜੀ ਆਇਆਂ ਨੂੰ ਕਿਹਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਨੰਨ੍ਹੇ ਮੁੰਨ੍ਹੇ ਖਿਡਾਰੀਆਂ ਨੇ ਭਵਿੱਖ ਵਿੱਚ ਹੋਰ ਵੀ ਬੇਹਤਰ ਕਰਨ ਦਾ ਅਹਿਦ ਲਿਆ।ਇਸ ਮੌਕੇ ਪ੍ਰਿੰਸੀਪਲ ਅਲਪਨਾ ਕਸ਼ਯੱਪ, ਹੈਡ ਮਿਸਟ੍ਰੈਸ ਰੁਪਿੰਦਰ ਔਲਖ, ਖੇਡ ਮੁੱਖੀ ਹਰਜੀਤ ਕੌਰ ਹੁੰਦਲ, ਕੋਚ ਸਿਮਰਨਪ੍ਰੀਤ ਸਿੰਘ, ਇੰਚਾਰਜ ਮੈਡਮ ਰਾਧਾ, ਬਲਜਿੰਦਰ ਸਿੰਘ ਮੱਟੂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply