Monday, October 12, 2026

ਮਹਿਤਾ ਚੌਕ ਦੇ ਬੈਂਕਾਂ ਮੂਹਰੇ ਨੋਟ ਬਦਲਾਉਣ ਵਾਲਿਆਂ ਦੀਆਂ ਭਾਰੀ ਭੀੜਾਂ

ppn1211201619ਚੌਕ ਮਹਿਤਾ, 11 ਨਵੰਬਰ (ਜੋਗਿੰਦਰ ਸਿੰਘ ਮਾਣਾ)- ਬੇਸ਼ਕ ਕੇਂਦਰ ਸਰਕਾਰ ਨੇ ਅਰਥ-ਸ਼ਾਸ਼ਤਰੀਆਂ ਵਲੋਂ ਦਿਤੀਆਂ ਸਲਾਹਾਂ ਤੇ ਅਮਲ ਕਰਦਿਆਂ ਕਾਲੇ ਧਨ ਤੇ ਕੰਟਰੋਲ ਕਰਨ ਲਈ ਪੰਜ ਸੌ ਅਤੇ ਇਕ ਹਜ਼ਾਰ ਰੁਪਏ ਦੇ ਨੋਟਾਂ ਤੇ ਪਾਬੰਦੀ ਲਗਾ ਦਿਤੀ ਹੈ ਪਰ ਸਰਕਾਰੀ ਗਿਣਤੀਆਂ-ਮਿਣਤੀਆਂ ਵਿੱਚ ਰਹਿ ਗਈਆਂ ਕਈ ਕਮੀਆਂ ਕਰਕੇ ਲਗਦਾ ਹੈ ਕਿ ਆਮ ਲੋਕਾਂ ਦੀ ਜ਼ਿੰਦਗੀ ਜਿਵੇਂ ਬੁਰੀ ਤਰਾਂ੍ਹ ਕਿਸੇ ਆਫਤ ਵਿੱਚ ਫੱਸ ਕੇ ਰਹਿ ਗਈ ਹੋਵੇ।ਪੱਤਰਕਾਰ ਵਲੋਂ ਮਹਿਤਾ ਚੌਕ ਦੇ ਵੱਖ-ਵੱਖ ਬੈਂਕਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਖੜੇ ਲੋਕਾਂ ਨਾਲ ਗਲਬਾਤ ਕਰਕੇ ਜੋ ਕੁੱਝ ਦੇਖਿਆ ਗਿਆ ਉਸ ਦਾ ਸਾਰ ਰੂਪ ਕੁੱਝ ਇਸ ਤਰਾਂ੍ਹ ਸਾਹਮਣੇ ਆਇਆ।
ਸਰਕਾਰ ਵਲੋਂ 500 ਅਤੇ 1000 ਰੁਪਏ ਦੇ ਨੋਟਾਂ ਸਬੰਧੀ ਅਖਤਿਆਰ ਕੀਤੀ ਨਵੀਂ ਨੀਤੀ ਤਹਿਤ ਨੋਟ ਬਦਲਾਉਣ ਲਈ ਵੱਖ ਵੱਖ ਬੈਂਕਾਂ ਮੂਹਰੇ ਲੋਕਾਂ ਦੀਆਂ ਵੱਡੀਆਂ ਬੀੜਾਂ ਦੇਖੀਆਂ ਗਈਆਂ।ਗੱਲਬਾਤ ਕਰਨ ਤੇ ਪਤਾ ਲਗਾ ਕਿ ਉਹਨਾਂ ਵਿਚੋਂ ਕਈ ਤਾਂ ਸਵੇਰੇ 7 ਵਜੇ ਤੋਂ ਹੀ ਇਥੇ ਪਹੁੰਚ ਗਏ ਸਨ।ਕਈਆਂ ਨੇ ਦੱਸਿਆ ਕਿ ਬੇਸ਼ਕ ਬੈਂਕ ਦੇ ਸਟਾਫ ਵਲੋਂ ਉਹਨਾਂ ਨੂੰ ਸਹਿਯੋਗ ਦੇ ਕੇ ਨੋਟ ਬਦਲਣ ਵਿੱਚ ਸਹਾਇਤਾ ਕੀਤੀ ਜਾ ਰਹੀ ਹੈ ਪਰ ਲੋਕਾਂ ਦੀਆਂ ਭੀੜਾਂ ਹੀ ਇਨ੍ਹੀਆਂ ਹਨ ਕਿ ਬੈਂਕ ਵਾਲਿਆਂ ਨੂੰ ਕੰਟਰੋਲ ਕਰਨ ਲਈ ਪੁਲੀਸ ਦੀ ਸਹਾਇਤਾ ਵੀ ਲੈਣੀ ਪੈ ਰਹੀ ਹੈ।ਇਕ ਔਰਤ ਨੇ ਇਸ ਪੱਤਰਕਾਰ ਨੂੰ ਦਸਿਆ ਕਿ ਉਹ ਇਕ ਨਿਜੀ ਹਸਪਤਾਲ ਵਿੱਚੋਂ ਦਵਾਈ ਲੈਣ ਗਈ ਪਰ ਡਾਕਟਰ ਨੇ ਉਸ ਨੂੰ ਅਤੇ ਕਈ ਹੋਰ ਮਰੀਜ਼ਾਂ ਨੂੰ ਪੰਜ ਸੌ ਦੇ ਨੋਟਾਂ ਕਰਕੇ ਬਿਨਾਂ ਦਵਾਈ ਦਿਤਿਆਂ ਹੀ ਵਾਪਸ ਭੇਜ ਦਿਤਾ।ਲਾਈਨ ਵਿੱਚ ਲਗੀਆਂ ਕਈ ਔਰਤਾਂ ਦੇ ਕੁੱਛੜ ਚੁੱਕੇ ਛੋਟੇ ਬੱਚੇ ਬੁਰੀ ਤਰਾਂ੍ਹ ਵਿਲਕਦੇ ਦੇਖੇ ਗਏ।ਕਈ ਵਿਅਕਤੀ ਜਿਨਾਂ੍ਹ ਨੇ ਅਪਣੇ ਬੱਚਿਆਂ ਦੇ ਵਿਆਹ ਰੱਖੇ ਹੋਏ ਹਨ,ਨੇ ਬਹੁਤ ਪ੍ਰੇਸ਼ਾਨੀ ਦੀ ਹਾਲਤ ਵਿੱਚ ਅਪਣੇ ਦੁਖੜੇ ਦਸਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਮ ਲੋਕਾਂ ਦੀ ਖਜਲ-ਖਵਾਰੀ ਰੋਕਣ ਲਈ ਫੌਰੀ ਤੌਰ ਤੇ ਕੋਈ ਢੁੱਕਵੇਂ ਫੈਸਲੇ ਲੈਕੇ ਲੋਕਾਂ ਨੂੰ ਇਸ ਮੁਸੀਬਤ ਤੋਂ ਨਿਜ਼ਾਤ ਦਿਵਾਏ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply