ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ)- 10 ਨਵੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਦੇਸ਼ ਦੇ 91 ਮੁਖ ਜਲ ਭੰਡਾਰਾਂ ਵਿੱਚ 110.097 ਬੀ.ਸੀ.ਐਮ ਜਲ ਦਾ ਭੰਡਾਰਨ ਦਰਜ ਕੀਤਾ ਗਿਆ।ਇਹ ਇਨ੍ਹਾਂ ਜਲ ਭੰਡਾਰਾਂ ਦੀ ਭੰਡਾਰਨ ਸਮਰੱਥਾ ਦਾ 70 ਫ਼ੀਸਦ ਹੈ।ਇਹ ਪਿੱਛਲੇ ਸਾਲ ਦੇ ਇਸ ਅਰਸੇ ਦੇ ਕੁਲ ਭੰਡਾਰਨ ਦਾ 129 ਫੀਸਦ ਅਤੇ ਪਿੱਛਲੇ ਦਸ ਸਾਲਾਂ ਦੀ ਔਸਤ ਜਲ ਭੰਡਾਰਨ ਦਾ 98 ਫ਼ੀਸਦ ਹੈ।ਇਨ੍ਹ੍ਰਾਂ 91 ਜਲ ਭੰਡਾਰਾਂ ਦੀ ਕੁੱਲ ਭੰਡਾਰਨ ਸਮਰੱਥਾ 157.999 ਬੀ ਸੀ ਐਮ ਹੈ, ਜੋ ਦੇਸ਼ ਦੀ ਅਨੁਮਾਨਿਤ ਜਲ ਭੰਡਾਰਨ ਸਮਰੱਥਾ 253.388 ਬੀ.ਸੀ.ਐਮ ਦਾ ਲਗਭਗ 62 ਫੀਸਦ ਹੈ।ਇਨ੍ਹਾਂ 91 ਜਲ ਭੰਡਾਰਾਂ ਵਿੱਚ 37 ਜਲ ਭੰਡਾਰ ਅਜਿਹੇ ਹਨ, ਜੋ 60 ਮੈਗਾਵਾਟ ਤੋਂ ਵੱਧ ਦੀ ਸਥਾਪਿਤ ਸਮਰੱਥਾ ਨਾਲ ਪਣ ਬਿਜਲੀ ਦਾ ਲਾਭ ਦਿੰਦੇ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media