Saturday, July 4, 2026

ਬਾਲ ਦਿਵਸ ਮੌਕੇ ਭਾਰਤ ਪਾਕਿਸਤਾਨ ਸਰਹੱਦ ‘ਤੇ ਬੱਚੇ ਪੇਸ਼ ਕਰਨਗੇ ਸਭਿਆਚਾਰਕ ਪ੍ਰੋਗਰਾਮ

ਫਾਜ਼ਿਲਕਾ, 12 ਨਵੰਬਰ (ਵਿਨੀਤ ਅਰੋੜਾ) – ਭਾਰਤ-ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦੇ ਸਮੇਂ ਪਾਕਿਸਤਾਨ ਵੱਲੋਂ ਸਕੂਲਾਂ ਦੇ ਬੱਚੇ ਆਪਣੀ ਸਕੂਲੀ ਵਰਦੀ ਵਿਚ ਪਾਕਿਸਤਾਨੀ ਝੰਡੇ ਲੈ ਕੇ ਦੇਸ਼ ਭਗਤੀ ਦੀ ਭਾਵਨਾ ਵਿਖਾਉਂਦੇ ਹਨ।ਉਥੇ ਹੀ ਉਨ੍ਹਾਂ ਦੇ ਜੋਸ਼ ਨੂੰ ਠੰਡਾ ਕਰਨ ਲਈ ਭਾਰਤੀ ਸਰਹੱਦ ਵਿਚ ਵੀ ਤਿਰੰਗਾ ਹੱਥ ਵਿਚ ਲਏ ਭਾਰਤੀ ਬੱਚੇ ਵੀ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਆਕਾਸ਼ ਗੂੰਜ਼ਾ ਦਿੰਦੇ ਹਨ।ਇਸ ਸਬੰਧ ਵਿਚ ਰਾਸ਼ਟਰੀ ਬਾਲ ਦਿਵਸ ਤੇ ਵੀ ਭਾਰਤੀ ਸਰਹੱਦ ਵਿਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਦੇਸ਼ ਭਗਤੀ ਤੇ ਆਧਾਰਤ ਸਮਾਗਮ ਦਾ ਅਯੋਜਨ ਕੀਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਐਲ.ਡੀ. ਸ਼ਰਮਾ ਨੇ ਦੱਸਿਆ ਕਿ 15 ਨਵੰਬਰ ਨੂੰ ਸਥਾਨਕ ਸਰਵਹਿਤਕਾਰੀ ਵਿਦਿਆ ਮੰਦਰ ਅਤੇ ਹੋਰਨਾਂ ਸਕੂਲਾਂ ਦੇ ਲਗਭਗ 1200 ਬੱਚੇ ਤਿਰੰਗਾ ਹੱਥ ਵਿਚ ਲਏ ਬੈਡ ਦੇ ਨਾਲ ਪ੍ਰੇਡ ਕਰਦੇ ਹੌਏ ਭਾਰਤ ਪਾਕਿਸਤਾਨ ਸਰਹੱਦ ਦੀ ਅੰਤਰਰਾਸ਼ਟਰੀ ਸਰਹੱਦ ਤੇ ਪਹੁੰਚਣਗੇ। ਦੁਪਹਿਰ 3.00 ਤੋਂ 5.00 ਵਜੇ ਤੱਕ ਹੋਣ ਵਾਲੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਕਮਾਂਡੈਂਟ ਐਮ.ਪੀ.ਸਿੰਘ ਹੋਣਗੇ। ਉੱਥੇ ਹੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਜ਼ਿਲ੍ਹਾ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਕੇ.ਕੇ.ਬਾਂਸਲ ਬੱਚਿਆਂ ਨੂੰ ਕਾਨੂੰਨਾਂ ਦੇ ਪ੍ਰਤੀ ਜਾਣਕਾਰੀ ਦੇਣਗੇ।
ਉਨ੍ਹਾਂ ਦੱਸਿਆ ਕਿ 19 ਨਵੰਬਰ ਤੱਕ ਬਾਲ ਦਿਵਸ ਦੇ ਮੌਕੇ ਤੇ ਸਰਹੱਦ ਤੇ ਹੋਣ ਵਾਲੇ ਸਮਾਗਮ ਜਿਸ ਨੂੰ ਪਾਕਿਸਤਾਨੀ ਬੱਚੇ ਅਤੇ ਹੋਰ ਨਾਗਰਿਕ ਵੀ ਵੇਖਣਗੇ ਸਬੰਧੀ ਇਲਾਕੇ ਦੇ ਹੋਰਨਾਂ ਸਕੂਲਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਇਸ ਨਾਲ ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਵੀ ਵੱਧੇਗੀ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply