Wednesday, March 18, 2026

ਕੁੱਝ ਰਾਜਨੀਤਿਕ ਆਗੂਆਂ ਨੇ ਰਾਜਨੀਤਿ ਨੂੰ ਧੱਦੇ ਦੇ ਰੂਪ ਵਿਚ ਅਪਣਾ ਲਿਆ ਹੈ – ਡਾ. ਜੱਸੀ

ppn1311201605

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਥਾਨਕ ਫਿਰਨੀ ਰੋਡ ਤੇ ਗਰੋਵਰ ਹਸਪਤਾਲ ਦੇ ਸਾਹਮਣੇ ਬੀਤੀ ਰਾਤ ਕਾਂਗਰਸ ਦੇ ਪ੍ਰਦੇਸ਼ ਸਕੱਤਰ ਅਤੇ ਪਾਰਟੀ ਟਿਕਟ ਦੀ ਸੂਚੀ ਵਿਚ ਪਹਿਲੀ ਲਾਇਨ ਵਿਚ ਸ਼ਾਮਲ ਡਾ. ਯਸ਼ਪਾਲ ਜੱਸੀ ਦੀ ਅਗਵਾਈ ਵਿਚ ਹੋਈ ਜਨਸਭਾ ਇਸ ਲਈ ਹੋਰ ਵੀ ਮਹੱਤਵਪੂਰਨ ਹੋ ਗਈ ਕਿਉਂਕਿ ਇਹ ਜਨਸਭਾ ਬੀਤੇ ਕੁਝ ਸਮੇਂ ਤੋਂ ਕਾਂਗਰਸੀ ਆਗੂਆਂ ਵੱਲੋਂ ਕੀਤੀਆਂ ਜਾ ਰਹੀਆਂ ਜਨਸਭਾਵਾਂ ਤੋਂ ਕਾਫ਼ੀ ਵੱਡੀ ਸੀ।
ਇਸ ਜਨਸਭਾ ਨੂੰ ਇਸ ਲਈ ਹੋਰ ਵੀ ਵੱਧ ਮਹੱਤਵਪੂਰਨ ਮੰਨਿਆ ਜਾ ਸਕਦਾ ਹੈ ਕਿਉਂਕਿ ਆਦਰਸ਼ ਨਗਰ ਨੂੰ ਭਾਜਪਾ ਵੱਲੋਂ ਚਿਤੋੜਗੜ੍ਹ ਦੇ ਕਿਲੇ ਦਾ ਦਰਜ਼ਾ ਦਿੱਤਾ ਗਿਆ ਹੈ। ਡਾ. ਜੱਸੀ ਨੈ ਭਾਰੀ ਜਨਸਭਾ ਕਰਕੇ ਇਸ ਚਿਤੋੜ ਦੇ ਕਿਲੇ ਵਿਚ ਵੀ ਆਪਣੀ ਲੋਕਪ੍ਰਿਯਤਾ ਪ੍ਰਦਰਸ਼ਤ ਕਰ ਦਿੱਤੀ ਹੈ। ਇਹ ਜਨਸਭਾ ਇਸ ਲਈ ਹੋਰ ਵੀ ਮਹੱਤਵਪੂਰਨ ਬਣੀ ਕਿਉਂਕਿ ਇਸ ਵਿਚ ਕਾਂਗਰਸ ਦੇ ਕਈ ਪੁਰਾਣੇ ਆਗੂ ਵੀ ਸ਼ਾਮਲ ਹੋਏ। ਇਸ ਨਾਲ ਇੱਕ ਗੱਲ ਖੁਲਕੇ ਸਾਹਮਣੇ ਆ ਗਈ ਹੈ ਕਿ ਇਸ ਇਲਾਕੇ ਦੇ ਲੋਕ ਕਾਂਗਰਸ ਦੇ ਨਾਲ ਤਾਂ ਜੁੜੇ ਰਹੇ ਹਨ ਜੇਕਰ ਪਾਰਟੀ ਹਾਈਕਮਾਨ ਨਵਾਂ ਚਹਿਰਾ ਸਾਹਮਣੇ ਲਿਆਉਂਦੀ ਹੈ ਤਾਂ ਸਫ਼ਲਤਾ ਹਾਸਲ ਹੋ ਸਕਦੀ ਹੈ।
ਇਸ ਜਨਸਭਾ ਦੌਰਾਨ ਡਾ. ਜੱਸੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਉਹ ਆਮ ਵਰਗ ਨਾਲ ਤਾਲੁਕ ਰਖਦੇ ਹਨ। ਦਿਲ ਵਿਚ ਸੇਵਾ ਦਾ ਜਜਬਾ ਲੈਕੇ ਰਾਜਨੀਤਿ ਵਿਚ ਖੁਲਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੁਝ ਰਾਜਨੀਤਿਕ ਆਗੂਆਂ ਨੇ ਰਾਜਨੀਤਿ ਨੂੰ ਧੱਦੇ ਦੇ ਰੂਪ ਵਿਚ ਅਪਣਾ ਲਿਆ ਹੈ। ਜਿਸ ਨਾਲ ਲੋਕ ਇਸ ਇਲਾਕੇ ਨੂੰ ਵੀ ਗੰਦਾ ਸਮਝ ਰਹੇ ਹਨ।
ਪਰ ਉਨ੍ਹਾਂ ਨੇ ਰਾਜਨੀਤਿਕ ਨੂੰ ਸੇਵਾ ਦਾ ਜਰੀਆ ਬਣਾਇਆ ਹੈ, ਜੇਕਰ ਉਨ੍ਹਾਂ ਨੂੰ ਸੇਵਾ ਦਾ ਮੋਕਾ ਮਿਲਦਾ ਹੈ ਤਾਂ ਉਹ ਇਲਾਕੇ ਦੀ ਤਰੱਕੀ ਦੇ ਲਈ ਅਤੇ ਆਮ ਆਦਮੀ ਦੀ ਸੁਵਿਧਾ ਦੇ ਲਈ ਕੰਮ ਕਰਨਗੇ। ਇਸ ਜਨਸਭਾ ਵਿਚ ਸ਼ਾਮਲ ਲੋਕਾਂ ਨੇ ਡਾ. ਜੱਸੀ ਦੀਆਂ ਗੱਲਾਂ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਹ ਜਨਸਭਾ ਡਾ. ਜੱਸੀ ਦੇ ਰਾਜਨੀਤਿਕ ਕੈਰੀਅਰ ਵਿਚ ਮੀਲ ਪੱਧਰ ਸਾਬਤ ਹੋਵੇਗੀ। ਇਸ ਤੋਂ ਪਹਿਲਾਂ ਡਾ. ਅਜੈ ਗਰੋਵਰ ਅਤੇ ਡਾ. ਜਯੰਤੀ ਗਰੋਵਰ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਡਾ. ਜੱਸੀ ਨੂੰ ਭਰਪੂਰ ਸਮਰਥਨ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਡਾ. ਕ੍ਰਿਸ਼ਨ ਲਾਲ ਠੱਕਰ, ਡਾ. ਰੋਸ਼ਨ ਲਾਲ ਠੱਕਰ, ਡਾ. ਸੰਦੀਪ ਕਟਾਰੀਆ, ਮਨੀਸ਼ ਕਟਾਰੀਆ, ਤਿਲਕ ਰਾਜ ਨੰਬਰਦਾਰ, ਡਾ. ਮਨੋਹਰ ਲਾਲ ਸੁਖੀਜਾ, ਸਤਪਾਲ ਪੁਜਾਨੀ, ਬਿਸ਼ੰਬਰ ਦਾਸ ਗਰੋਵਰ, ਕੇਵਲ ਕ੍ਰਿਸ਼ਨ ਗਰੋਵਰ, ਹੈਪੀ ਗਰੋਵਰ, ਠੋਲਾ ਗਰੋਵਰ, ਚੇਤਨ ਗਰੋਵਰ, ਸ਼੍ਰੀਰਾਮ ਗਰੋਵਰ, ਭੋਲਾ ਗਰੋਵਰ, ਨਵੀਨ ਗਰੋਵਰ, ਵਿਕਾਸ ਗਰੋਵਰ, ਕਿਸ੍ਰਨ ਅਰੋੜਾ, ਰਮੇਸ਼ ਮਦਾਨ, ਪਵਨ ਧੁੜੀਆ, ਰਾਜੂ ਮੋਂਗਾ, ਪੱਪੀ ਮੋਂਗਾ, ਸ਼ਾਮ ਲਾਲ ੋਮੋਂਗਾ, ਕਰਨ ਮੋਂਗਾ, ਦਰਸ਼ਨ ਖੁਰਾਣਾ, ਸ਼ਾਂਤੀ ਖੁਰਾਣਾ, ਸੁਭਮ, ਸੋਨੂੰ ਸਚਦੇਵਾ, ਡਾ. ਸ਼ੁਭਮ ਮਦਾਨ, ਡਾ. ਅਨਮੋਲ ਗਰਵੋਰ, ਡਾ. ਆਰ.ਪੀ.ਸਿੰਘ, ਡਾ. ਲੇਖ ਰਾਜ ਕੰਬੋਜ, ਲੇਖ ਰਾਜ, ਗੋਤਮ ਘੋੜੇਲਾ, ਸੁਰਿੰਦਰ ਛਿੰਦੀ, ਡਾ. ਆਰਿਸ਼ ਗੁੱਜ਼ਰ, ਬੁੱਗੀ ਸੇਠੀ, ਵਿਕਾਸ ਕਟਾਰੀਆ, ਸੁਰੈਣ ਲਾਲ ਕਟਾਰੀਆ ਅਤੇ ਹੋਰ ਹਾਜ਼ਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply