Wednesday, March 18, 2026

ਸ਼੍ਰੀ ਰਾਮ ਮੰਦਰ ਵਿਚ ਧੂਮਧਾਮ ਨਾਲ ਸੰਪਨ ਹੋਇਆ ਤੁਲਸੀ ਵਿਆਹ

ppn1311201610

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਤੁਲਸੀ- ਸ਼ਾਲੀਗ੍ਰਾਮ ਵਿਆਹ ਤਿਓਹਾਰ ਦੇ ਤਹਿਤ ਸਥਾਨਕ ਸਿੱਧ ਸ਼੍ਰੀ ਰਾਮ ਕੀਰਤਨ ਮੰਦਰ ਵਿਚ ਤੁਲਸੀ ਅਤੇ ਸ਼ਾਲੀਗ੍ਰਾਮ ਦਾ ਵਿਆਹ ਧੂਮਧਾਮ ਨਾਲ ਆਤਿਸ਼ਬਾਜੀ ਦੇ ਵਿਚਕਾਰ ਕਰਵਾਇਆ ਗਿਆ।
ਇਸ ਮੌਕੇ ਵਰ ਪੱਖ ਵੱਲੋਂ ਮੰਦਰ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਾਮਰਾ, ਉਨ੍ਹਾਂ ਦੀ ਪਤਨੀ ਆਸ਼ਾ ਕਾਮਰਾ ਅਤੇ ਹੋਰ ਅਹੁੱਦੇਦਾਰ ਬਰਾਤ ਲੈਕੇ ਮੰਦਰ ਪਹੁੰਚੇ ਜਿੱਥੇ ਵਹੁਟੀ ਪੱਖ ਤੁਲਸੀ ਮਾਤਾ ਵੱਲੋਂ ਮਹੇਸ ਨਾਗਪਾਲ, ਉਨ੍ਹਾਂ ਦੀ ਪਤਨੀ ਪੁਸ਼ਪਾ ਨਾਗਪਾਲ ਅਤੇ ਹੋਰਨਾਂ ਰਿਸ਼ਤੇਦਾਰਾਂ ਨੇ ਬਰਾਤ ਦਾ ਸਵਾਗਤ ਕੀਤਾ।
ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਕਾਮਰਾ ਨੇ ਦੱਸਿਆ ਕਿ ਸ਼ਾਲੀਗ੍ਰਾਮ ਸਵਰੂਪ ਠਾਕੁਰ ਜੀ ਦੇ ਨਾਲ ਮਾਤਾ ਤੁਲਸੀ ਦਾ ਵਿਆਹ ਪੂਰੇ ਰੀਤੀ ਰਿਵਾਜ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਵਰ ਅਤੇ ਵਧੂ ਪੱਖ ਦੇ ਵਿਚਕਾਰ ਤਿੰਨ ਮਿਲਨੀਆਂ ਵੀ ਕਰਵਾਈਆਂ ਗਈਆਂ। ਜਿਸ ਵਿਚ ਵਰ ਪੱਖ ਤੋਂ ਕੇਵਲ ਕ੍ਰਿਸ਼ਨ ਕਾਮਰਾ ਅਤੇ ਵਧੂ ਪੱਖ ਤੋਂ ਮਹੇਸ਼ ਨਾਗਪਾਲ ਨੇ ਮਿਲਨੀ ਦੀ ਰਸਮ ਅਦਾ ਕੀਤੀ। ਇਸ ਮੌਕੇ ਵਿਆਹ ਦੇ ਮੰਡਪ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ। ਪ੍ਰੋਗਰਾਮ ਦੌਰਾਨ ਮੰਦਰ ਦੀ ਭਜਨ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਗਿਆ।
ਇਸ ਮੌਕੇ ਨੀ ਮੈਂ ਨੱਚਨਾ ਠਾਕੁਰ ਜੀ ਦੇ ਨਾਲ ਤੇ ਸ਼ਰਧਾਲੂ ਬਹੁਤ ਨੱਚੇ। ਇਸ ਤੋਂ ਬਾਅਦ 10 ਵਜੇ ਆਰਤੀ ਉਤਾਰੀ ਗਈ ਅਤੇ ਉਸਤੋਂ ਬਾਅਦ ਖੁਲਾ ਭੰਡਾਰਾ ਵੰਡਿਆ ਗਿਆ। ਪ੍ਰੋਗਰਾਮ ਵਿਚ ਨੱਥੂ ਰਾਮ ਸ਼ਰਮਾ, ਸ਼ਾਮ ਲਾਲ ਉਪਵੇਜਾ, ਸੁਭਾਸ਼ ਚੰਦਰ, ਰਵੀ ਕੁਮਾਰ ਸ਼ਰਮਾ, ਵਿਪੁਲ ਦੱਤਾ, ਰਾਜ ਕੁਮਾਰ ਭਠੇਜਾ, ਰਤਨ ਲਾਲ ਕਟਾਰੀਆ, ਡਾ. ਹਰਭਗਵਾਨ ਸ਼ਰਮਾ ਅਤੇ ਹੋਰਨਾਂ ਨੇ ਸਹਿਯੋਗ ਕੀਤਾ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply