
ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸੁਰ ਆਂਗਨ ਸੰਸਥਾ ਫਾਜ਼ਿਲਕਾ ਵੱਲੋਂ ਬਾਲ ਦਿਵਸ ਨੂੰ ਸਮਰਪਤ ਸੰਗੀਤ ਸੰਧਿਆ ਸੁਰੀਲੀ ਪਰਵਾਜ, ਬਾਲ ਕਲਾਕਾਰਾਂ ਦੀ ਸੁਰੀਲੀ ਕੋਸ਼ਿਸ਼ ਦਾ ਅਯੋਜਨ ਬੀਤੀ ਦੇਰ ਸ਼ਾਮ ਸਥਾਨਕ ਮਹਾਵੀਰ ਕਲੋਨੀ ਵਿਚ ਸਥਿਤ ਸੁਰ ਆਂਗਨ ਦੇ ਵੇਹੜੇ ਵਿਚ ਕੀਤਾ ਗਿਆ।
ਪ੍ਰੋਗਰਾਮ ਵਿਚ ਡਾ. ਰੇਨੂੰ ਧੂੜੀਆ, ਕੋਂਫੀ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਰਜਨੀ ਕੁੱਕੜ ਅਤੇ ਜੋਤੀ ਬੀਐਡ ਕਾਲਜ ਦੀ ਪ੍ਰਿੰਸੀਪਲ ਅਨੀਤਾ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਦੀਪ ਜਗਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।
ਪ੍ਰੋਗਰਾਮ ਦੇ ਅਯੋਜਨ ਦਾ ਮੁੱਖ ਮੰਤਵ ਬਾਲ ਕਲਾਕਾਰਾਂ ਨੂੰ ਸੰਗੀਤ ਦਾ ਮੰਚ ਪ੍ਰਦਾਨ ਕਰਕੇ ਉਨ੍ਹਾਂ ਦੀ ਪ੍ਰਤੀਭਾ ਨੂੰ ਉਤਸਾਹਿਤ ਕਰਨਾ ਸੀ।ਸੁਰ ਆਂਗਨ ਦੇ ਕਲਾਕਾਰਾਂ ਵਿਚ ਤ੍ਰਿਪਤ ਕੌਰ, ਗੁੰਜਨ ਕੁੱਕੜ, ਉਰਵੀ ਸੋਲੰਕੀ, ਦੀਕਸ਼ਿਤ ਸ਼ਰਮਾ, ਨੀਰਜ਼, ਅਭਿਸ਼ੇਕ ਅਤੇ ਸੁਸ਼ਵਿੰਦਰ ਗੋਯਲ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਅਬੋਹਰ ਡੀਪੀਐਸ ਦੇ ਛੋਟੇ ਛੋਟੇ ਬੱਚਿਆਂ ਅੰਸ਼ਿਕਾ, ਸਾਕੇਤ, ਅਬੀਰ ਵੱਲੌਂ ਆਪਣੀ ਅਧਿਆਪਕਾ ਕੋਮਲ ਕੰਬੋਜ ਦੇ ਮਾਰਗ ਦਰਸ਼ਨ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੁਰ ਆਂਗਨ ਸੰਸਥਾ ਦੇ ਹੋਰਨਾਂ ਕਲਾਕਾਰਾਂ ਸੁਖਜੀਤ ਘਈ, ਕੁਮਾਰੀ ਸਾਕਸ਼ੀ, ਸ਼ਾਮ ਸੁੰਦਰ ਸੋਲੰਕੀ, ਰੋਸ਼ਨ ਵਰਮਾ, ਸੁਨੀਤਾ ਮੈਡਮ, ਮੈਡਮ ਸੰਗੀਤਾ, ਸਰੂਪ ਸਿੰਘ ਘਈ, ਗੁਰਮੀਤ ਸਿੰਘ ਵੱਲੋਂ ਬੱਚਿਆਂ ਨੂੰ ਸਮਰਪਤ ਅਤੇ ਪ੍ਰੇਰਿਤ ਕਰਨ ਵਾਲੀ ਪੇਸ਼ਕਾਰੀ ਦਿੱਤੀ ਗਈ।ਪ੍ਰੋਗਰਾਮ ਦੌਰਾਨ ਉਰਵੀ ਸੋਲੰਕੀ ਦੀ ਗਾਉਣ ਦੀ ਪ੍ਰਤੀਭਾ ਤੋਂ ਪ੍ਰਭਾਵਤ ਹੋਕੇ ਡਾ. ਵਿਸ਼ਾਲ ਤਨੇਜਾ ਨੇ ਉਸ ਨੂੰ ਇਨਾਮ ਦਿੱਤਾ ਅਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਪ੍ਰੋਗਰਾਮ ਦੀ ਮੁੱਖ ਮਹਿਮਾਨ ਡਾ. ਰੇਨੂੰ ਧੂੜੀਆ ਨੇ ਪ੍ਰੋਗਰਾਮ ਅਤੇ ਸੁਰ ਆਂਗਨ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਸੁਰ ਆਂਗਨ ਦੇ ਨਾਲ ਜੁੜੇ ਰਹਿਣ ਦਾ ਭਰੋਸਾ ਦਿੱਤਾ।ਪ੍ਰੋਗਰਾਮ ਵਿਚ ਗਿਯਰ ਤੇ ਸੁਸ਼ਵਿੰਦਰ ਅਤੇ ਤਬਲੇ ਤੇ ਗੋਪਾਲ ਨੇ ਕਲਾਕਾਰਾਂ ਨੂੰ ਸੰਗਤ ਦਿੱਤੀ। ਜਦਕਿ ਮੰਚ ਸੰਚਾਲਨ ਰੋਸ਼ਨ ਲਾਲ ਵਰਮਾ ਨੇ ਕੀਤਾ।
ਪ੍ਰੋਗਰਾਮ ਵਿਚ ਲੈਕਚਰਾਰ ਰੀਤੂ, ਹਿੰਦੀ ਮਾਸਟਰ ਸ਼੍ਰੀਸ਼ੰਕਰ, ਮੈਡਮ ਪ੍ਰਿਆ, ਪ੍ਰਵੀਣ ਜੁਨੇਜਾ, ਨੀਲਮ ਸਚਦੇਵਾ, ਨੀਰਜ਼ ਜਸੂਜਾ, ਜਤਿੰਦਰ ਆਰੀਆ, ਅਮਨ, ਪ੍ਰਧੁਮਨ ਭਾਰਦਵਾਜ਼ ਅਤੇ ਹੋਰ ਮਹਿਮਾਨ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।
Punjab Post Daily Online Newspaper & Print Media