ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)-ਰਾਸ਼ਟਰੀ ਬਾਲ ਦਿਵਸ ਦੇ ਮੌਕੇ ਤੇ ਚੱਲ ਰਹੇ ਸਮਾਗਮਾਂ ਦੇ ਤਹਿਤ ਫਾਜ਼ਿਲਕਾ ਦ ਵੱਖ ਵੱਖ ਸਕੂਲਾਂ ਦੇ ਛੋਟੇ ਛੋਟੇ ਬੱਚਿਆਂ ਨੇ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਜਾਕੇ ਬਾਲ ਦਿਵਸ ਮਨਾਇਆ। ਸਥਾਨਕ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਦੇ ਸੈਂਕੜਿਆਂ ਬੱਚ ਹੱਥਾਂ ਵਿਚ ਤਿਰੰਗਾ ਲੈਕੇ ਬੈਂਡ ਦੇ ਨਾਲ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰੇ ਲਗਾਉਂਦੇ ਹੌਏ ਜਦੋਂ ਸਰਹੱਦ ਤੇ ਪਹੁੰਚੇ ਤਾਂ ਪਾਕਿਸਤਾਨੀ ਸਰਹੱਦ ਵਿਚ ਖੜੇ ਪਾਕਿਸਤਾਨ ਦੇ ਜਵਾਨ ਵੀ ਉਨ੍ਹਾਂ ਦੀ ਦੇਸ਼ ਭਗਤੀ ਵੇਖ ਕੇ ਹੈਰਾਨ ਹੋ ਗਏ।
ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਸਹਾਇਕ ਕਮਾਂਡੈਂਟ ਦਿਵੇਸ਼ ਕੁਮਾਰ, ਬੀਐਸਐਫ ਦੇ ਸਹਿਯੋਗੀ ਲੀਲਾਧਰ ਸ਼ਰਮਾ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਸਾਰਿਆਂ ਨੇ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਸਵ. ਜਵਾਹਰ ਲਾਲ ਨਹਿਰੂ ਦੇ ਚਿੱਤਰ ਤੇ ਫੁੱਲ ਭੇਂਟ ਕਰਕੇ ਨਮਨ ਕੀਤਾ ਅਤੇ ਉਨ੍ਹਾਂ ਦੇ ਦੱਸੇ ਰਸਤੇ ਤੇ ਚੱਲਕੇ ਹਰ ਸਾਲ ਬਾਲ ਦਿਵਸ ਮਨਾਉਣ ਦਾ ਪ੍ਰਣ ਲਿਆ। ਇਸ ਮੌਕੇ ਪੰਜਾਬ ਕਾਨੂੰਨੀ ਸੇਵਾ ਅਥਾਰਟੀ ਦੇ ਜ਼ਿਲ੍ਹਾ ਸਕੱਤਰ ਕਮ ਸੀਜੇਐਮ ਕੇ.ਕੇ. ਬਾਂਸਲ ਨੇ ਬੱਚਿਆਂ ਨੂੰ ਦੱਸਿਆ ਕਿ ਦੇਸ਼ ਦੀ ਤਰੱਕੀ ਲਈ ਸਿੱਖਿਅਤ ਹੋਣ ਦੇ ਨਾਲ ਨਾਲ ਆਪਣੇ ਕਾਨੂੰਨੀ ਅਧਿਕਾਰਾਂ ਦੀ ਪਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉੁਨ੍ਹਾਂ ਨੇ ਅਥਾਰਟੀ ਵੱਲੋਂ ਵਿਦਿਆਰਥੀਆਂ ਨੂੰ ਕੀਤੇ ਜਾ ਰਹੇ ਉਨ੍ਹਾਂ ਦੇ ਮੁਫ਼ਤ ਕਾਨੂੰਨੀ ਅਧਿਕਾਰਾਂ ਸਬੰਧੀ ਜਾਣਕਾਰੀ ਦਿੱਤੀ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮਹਿਮਾਨ ਮੁਰਾਰੀ ਪ੍ਰਸਾਦ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਉਹ ਸਿੱਖਿਆ ਦੇ ਨਾਲ ਨਾਲ ਕੁਝ ਸਮਾਂ ਸਮਾਜ ਸੇਵਾ ਅਤੇ ਦੇਸ਼ ਸੇਵਾ ਦੇ ਪ੍ਰਤੀ ਵੀ ਸਮਰਪਤ ਕਰਨ। ਭਾਰਤ ਦੇ ਮਹਾਨ ਸਪੂਤਾਂ ਵਿਚ ਬਚਪਨ ਵਿਚ ਆਪਦੇ ਮਾਤਾ-ਪਿਤਾ ਅਤੇ ਗੁਰੂ ਤੋਂ ਅਜਿਹੀ ਸਿੱਖਿਆ ਲਈ ਜਿਨ੍ਹਾਂ ਦੀ ਦੇਸ਼ ਭਗਤੀ ਦੇ ਕਾਰਨ ਭਾਰਤ ਆਜ਼ਾਦ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਬੱਚਿਆਂ ਦੇ ਹੱਥ ਵਿਚ ਹੈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਟਾਹਲੀ ਵਾਲਾ ਬੋਦਲਾ ਦੀਆਂ ਛੋਟੀਆਂ ਛੋਟੀਆਂ ਵਿਦਿਆਰਥਣਾਂ ਨੇ ਸੀਐਚਟੀ ਮਹਿੰਦਰ ਸਿੰਘ ਅਤੇ ਮੈਡਮ ਮਮਤਾ ਅਵਸਥੀ ਦੀ ਅਗਵਾਈ ਵਿਚ ਪੰਜਾਬੀ ਗਿੱਧਾ ਪੇਸ਼ ਕੀਤਾ। ਜਿਸ ਨੂੰ ਵੇਖਕੇ ਪਾਕਿਸਤਾਨੀ ਸਰਹੱਦ ਵਿਚ ਖੇੜ੍ਹੇ ਬਿਆਂ ਨੇ ਤਾੜੀਆਂ ਵਜਾਕੇ ਉਨ੍ਹਾਂ ਦਾ ਉਤਸਾਹ ਵਧਾਇਆ ਅਤੇ ਮਹਿਮਾਨਾਂ ਨੇ ਵਿਦਿਆਰਥਣਾਂ ਦੇ ਗਿੱਧੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਆਤਮ ਵੱਲਭ ਪਬਲਿਕ ਸਕੂਲ ਦੇ ਬੱਚਿਆਂ ਨੇ ਵੀ ਤਿਰੰਗਾ ਲੈਕੇ ਆਕਾਸ਼ ਗੂੰਜਮਈ ਕਰ ਦਿੱਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਿਸ਼ੋਰ ਚੰਦ ਭਠੇਜਾ, ਕੰਜੀਊਮਰ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ, ਸੇਵਾਮੁਕਤ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ, ਸਮਾਜ ਸੇਵਕ ਹੈਪੀ ਠਕਰਾਲ, ਆਈਈਡੀ ਜ਼ਿਲ੍ਹਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ, ਐਂਟੀ ਕੁਰਪਸ਼ਨ ਐਂਡ ਕ੍ਰਾਇਮ ਕੰਟ੍ਰੋਲ ਕਮੇਟੀ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਜੱਸਲ, ਸਰਵਹਿਤਕਾਰੀ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ, ਅਨਿਰੁਧ ਸ਼ਰਮਾ, ਸਤੀਸ਼ ਕਾਲੜਾ ਨੂੰ ਬੀਐਸਐਫ ਵੱਲੋਂ ਸਨਮਾਂਿਨਤ ਕੀਤਾ ਗਿਆ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media