ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਸਬ ਸਟੈਸ਼ਨ ਸਟਾਫ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਪਮੰਡਲ ਪੀ ਐਡ ਐਮ ਮਲੋਟ ਵੱਲੋਂ ਮੰਡੀ ਅਰਨੀਵਾਲਾ ਵਿਚ ਮੀਟਿੰਗ ਕਰਕੇ ਚੋਣ ਕੀਤੀ ਗਈ। ਮੀਟਿੰਗ ਦੌਰਾਨ ਜਸਵੰਤ ਸਿੰਘ ਨੂੰ ਪ੍ਰਧਾਨ, ਨਾਨਕ ਸਿੰਘ ਨੂੰ ਮੀਤ ਪ੍ਰਧਾਨ, ਸੋਮਵੀਰ ਡੱਬਵਾਲੀ ਢਾਬ ਨੂੰ ਸਕੱਤਰ, ਦੇਵ ਦੱਤ ਕੰਧਵਾਲਾ ਹਾਜ਼ਰ ਖਾਂ ਨੂੰ ਸਹਾਇਕ ਸਕੱਤਰ, ਵਿਨੋਦ ਕੁਮਾਰ ਅਰਨੀਵਾਲਾ ਨੂੰ ਖਜ਼ਾਨਚੀ, ਅਮਰੀਕ ਸਿੰਘ ਮਿੱਢਾ ਨੂੰ ਸਹਾਇਕ ਖਜ਼ਾਨਚੀ, ਅਮਰੀਕ ਸਿੰਘ ਨੂੰ ਦਫ਼ਤਰ ਸਕੱਤਰ, ਚੇਤਨ ਰਾਮ ਸੰਗਠਨ ਸਕੱਤਰ, ਗੁਰਦੇਵ ਸਿੰਘ ਅੋਲਖ ਨੂੰ ਲੀਗਲ ਐਡਵਾਇਜ਼ਰ ਨਿਯੁਕਤ ਕੀਤਾ ਗਿਆ। ਇਸ ਮੌਕੇ ਮੰਡਲ ਕਮੇਟੀ ਫਾਜ਼ਿਲਕਾ ਵੱਲੌਂ ਮੰਡਲ ਪ੍ਰਧਾਨ ਸੁਖਵਿੰਦਰ ਭਗਤ, ਮੀਤ ਪ੍ਰਧਾਨ ਰੋਸ਼ਨ ਲਾਲ ਮਦਾਨ, ਸਕੱਤਰ ਹਰਦੇਵ ਕਾਠਗੜ੍ਹ, ਖਜ਼ਾਨਚੀ ਰਾਜ ਸਿੰਘ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media