Friday, June 26, 2026

ਵਿਦਿਆਰਥੀਆਂ ਨੇ ਜੁਡੋ ਚੈਂਪਿਅਨਸ਼ਿਪ ਵਿਚ ਕੀਤਾ ਵਧੀਆ ਪ੍ਰਦਰਸ਼ਨ

ppn1711201604
ਫਾਜ਼ਿਲਕਾ, 17 ਨਵੰਬਰ (ਵਿਨੀਤ ਅਰੋੜਾ)- ਪਟਿਆਲਾ ਅਤੇ ਜਲੰਧਰ ਵਿਚ ਹੋਏ ਰਾਜ ਪੱਧਰੀ ਡੀਏਵੀ ਨੈਸ਼ਨਲ ਸਪੋਰਟਸ ਵਿਚ ਅੰਡਰ-19 ਜੁਡੋ ਚੈਂਪਿਅਨਸ਼ਿਪ ਦੇ ਲਈ ਡੀਸੀਡੀਏਵੀ ਸਕੂਲ ਫਾਜ਼ਿਲਕਾ ਦੇ 7 ਵਿਦਿਆਰਥੀਆਂ ਅਤੇ 5 ਵਿਦਿਆਰਥਣਾਂ ਨੇ ਹਿੱਸਾ ਲਿਆ।ਚੈਂਪਿਅਨਸ਼ਿਪ ਵਿਚ ਜੈਸਮੀਨ ਨੇ ਸੋਨ, ਨੇਹਾ, ਗੁਰਮੀਤ ਅਤੇ ਸੁਮਨ ਨੇ ਰਜਤ ਤਮਗਾ ਪ੍ਰਾਪਤ ਕੀਤਾ ਅਤੇ ਵਿਦਿਆਰਥਣ ਮਾਨਸਵੀ ਨੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਜਦਕਿ ਵਿਦਿਆਰਥੀਆਂ ਵਿਚ ਰੋਹਿਤ ਅਤੇ ਹਰਅਵਤਾਰ ਨੇ ਰਜਤ ਅਤੇ ਪੰਜ ਹੋਰਨਾਂ ਨੇ ਕਾਂਸੇ ਦੇ ਮੈਡਲ ਪ੍ਰਾਪਤ ਕੀਤੇ।
ਹੁਣ ਰਜਤ ਅਤੇ ਸੋਨ ਤਮਗੇ ਪ੍ਰਾਪਤ ਕਰਨ ਵਾਲੀਆਂ ਚਾਰ ਵਿਦਿਆਰਥਣਾਂ ਅਤੇ ਦੋ ਵਿਦਿਆਰਥੀਆਂ ਦੀ ਚੋਣ ਰਾਸ਼ਟਰ ਪੱਧਰੀ ਜੁਡੋ ਚੈਂਪਿਅਨਸ਼ਿਪ ਲਈ ਹੋ ਚੁੱਕੀ ਹੈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਰਵੀ ਕੰਬੋਜ, ਰਮਨ ਕੁਮਾਰ, ਡੀਪੀ ਜਗਸੀਰ ਕੰਬੋਜ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਵਿੱਖ ਵਿਚ ਵੀ ਇਹ ਵਿਦਿਆਰਥੀ ਆਪਣੇ ਪ੍ਰਦਰਸ਼ਨ ਨਾਲ ਆਪਣਾ, ਸਮਾਜ ਅਤੇ ਸਕੂਲ ਦਾ ਨਾਂ ਰੋਸ਼ਨ ਕਰਨਗੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply