Saturday, April 18, 2026

ਸਮਾਰਟ ਫੋਨ ਤਾਂ ਕੀ ਅਕਾਲੀ ਤੇ ਕਾਂਗਰਸੀ ਪੰਜਾਬ ਦੇ ਨੌਜਵਾਨਾਂ ਦੀਆਂ ਵੋਟਾਂ ਲੈਣ ਲਈ ਮੁਫਤ ‘ਚਿੱਟਾ’ ਵੀ ਵੰਡਣਗੇ – ਕੇਜਰੀਵਾਲ

ppn2111201605

ਬਠਿੰਡਾ, 22 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪੰਜਾਬ ਕਾਂਗਰਸ ਮੁੱਖੀ ਕੈਪਟਨ ਅਮਰਿੰਦਰ ਸਿੰਘ ਵਲੋਂ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਨੂੰ ਸਭ ਤੋਂ ਵੱਡਾ ਮਜ਼ਾਕ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਬਾਇਲ ਫੋਨ ਦੇਣ ਵਰਗੇ ਲੁਭਾਵਣੇ ਵਾਅਦਿਆਂ ਤੋਂ ਬਿਨਾ ਅਕਾਲੀ ਅਤੇ ਕਾਂਗਰਸੀ ਪੰਜਾਬ ਦੇ ਵੋਟਰਾਂ ਨੂੰ ‘ਚਿੱਟਾ’ ਵੀ ਵੰਡਣਗੇ। ਜਦੋਂ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ।ਕੇਜਰੀਵਾਲ ਨੇ ਕਿਹਾ ਕਿ ਹੁਣ ਕਾਂਗਰਸ ਆਪਣੇ ਇਕ ਨਵੇਂ ਸ਼ੋਸ਼ੇ ਮੁਬਾਇਲ ਫੋਨ ਵੰਡਣ ਦੇ ਨਾਲ ਮੈਦਾਨ ਵਿਚ ਆਈ ਹੈ।ਕੁੱਝ ਦਿਨਾਂ ਪਿਛੋਂ ਮਜੀਠੀਆ ਮੋਬਾਇਲ ਫੋਨ ਦੇ ਨਾਲ ‘ਚਿੱਟਾ’ ਵੰਡਣ ਦੀ ਪੇਸ਼ਕਸ਼ ਵੀ ਕਰੇਗਾ।ਕੇਜਰੀਵਾਲ ਨੇ ਇਹ ਬਿਆਨ ਆਪਣੇ 11 ਦਿਨਾਂ ਪੰਜਾਬ ਦੌਰੇ ਦੌਰਾਨ ਗਿੱਦੜਬਾਹਾ ਦੇ ਦੋਦਾ ਪਿੰਡ ਵਿਚ ਸੰਬੋਧਨ ਦੌਰਾਨ ਦਿੱਤਾ।
ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਇਸ ਗੱਲ ਨੂੰ ਜਾਣਦੇ ਹਨ ਕਿ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਲਈ ਉਸੇ ਪ੍ਰਸ਼ਾਂਤ ਕਿਸ਼ੋਰ ਨੂੰ ਭਾੜੇ ‘ਤੇ ਲਿਆਂਦਾ ਹੈ, ਜਿਸ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਸਾਰੇ ਭਾਰਤ ਵਾਸੀਆਂ ਦੀ ਬੈਂਕ ਖਾਤੇ ਵਿਚ 15-15 ਲੱਖ ਰੁਪਏ ਜਮਾ ਕਰਵਾਉਣ ਦੀ ਗੱਲ ਕਹਿਣ ਬਾਰੇ ਕਿਹਾ ਸੀ ਪਰੰਤੂ ਬਾਅਦ ਵਿਚ ਬੀਜੇਪੀ ਖੁਦ ਨੇ ਇਸ ਨੂੰ ‘ਚੁਣਾਵੀ ਜੁਮਲਾ’ ਕਰਾਰ ਦਿੱਤਾ ਸੀ।ਮਾਨ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਆਪਣੇ ਨਵੇਂ ਬੋਸ ਕੈਪਟਨ ਨੂੰ ਮੁਫਤ ਮੋਬਾਇਲ ਫੋਨ ਵੰਡਣ ਦਾ ਵਾਅਦਾ ਕੀਤਾ ਹੈ, ਜੋ ਕਿ ਪੰਜਾਬ ਦੇ ਲੋਕਾਂ ਨੂੰ ਮੁਰਖ ਬਣਾਉਣ ਦੀ ਕੋਸ਼ਿਸ ਤੋਂ ਵੱਧ ਕੁਝ ਨਹੀਂ ਹੈ।ਅਜਿਹਾ ਕਾਂਗਰਸ ਦੀ ਆਉਦੀਆਂ ਚੋਣਾਂ ਵਿਚ ਹਾਰ ਨੂੰ ਵੇਖ ਕੇ ਬੌਖਲਾ ਜਾਣਾ ਸਿੱਧ ਕਰਦਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਮੁੱਖੀ ਨੇ ਇਕ ਨਵੇਂ ਅਸਤੀਫੇ ਘੋਟਾਲੇ ਨੂੰ ਜਨਮ ਦਿੱਤਾ ਹੈ।ਮਾਨ ਨੇ ਕਿਹਾ ਕਿ ਐਸ.ਵਾਈ.ਐਲ ਦੇ ਮੁੱਦੇ ‘ਤੇ ਆਪਣਾ ਅਸਤੀਫਾ ਲੋਕ ਸਭਾ ਸਪੀਕਰ ਨੂੰ ਭੇਜਣ ਸਮੇਂ ਅਮਰਿੰਦਰ ਸਿੰਘ ਇਹ ਭਲੀਭਾਂਤੀ ਜਾਣਦੇ ਸਨ ਕਿ ਉਹ ਮੰਜੂਰ ਨਹੀਂ ਹੋਵੇਗਾ ਕਿਉਂ ਜੋ ਉਹ ਇਕ ਸਹੀ ਫਾਰਮਟ ਵਿਚ ਨਹੀਂ ਭੇਜਿਆ ਗਿਆ ਸੀ।ਅਮਰਿੰਦਰ ਸਿੰਘ ਹੁਣ ਆਪਣੇ ਅਸਤੀਫੇ ਬਾਰੇ ਵੀ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਹਨ।ਇਸ ਦੌਰਾਨ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਦੇ ਕਾਲੇ ਧਨ ਨਾਲ ਸਵਿਸ ਬੈਂਕ ਵਿਚ ਖੋਲੇ ਖਾਤਿਆਂ ਬਾਰੇ ਵੀ ਖੁਲਾਸਾ ਕੀਤਾ।ਜਿਸ ਵਿਚ ਕਿ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ 2002 ਤੋਂ 2007 ਤੱਕ ਕਾਲਾ ਧਨ ਜਮਾ ਕੀਤਾ ਗਿਆ ਸੀ।ਕੇਜਰੀਵਾਲ ਨੇ ਪਰਨੀਤ ਕੌਰ ਅਤੇ ਉਸਦੇ ਪੁੱਤਰ ਰਣਇੰਦਰ ਸਿੰਘ ਦੇ 2005 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਰਜਕਾਲ ਦੇ ਦੌਰਾਨ ਸਵਿਸ ਬੈਂਕ ਵਿਚ ਖੋਲੇ ਖਾਤੇ ਵੀ ਜਨਤਕ ਕੀਤੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply