
ਫਾਜ਼ਿਲਕਾ, 25 ਨਵੰਬਰ (ਵਿਨੀਤ ਅਰੋੜਾ)- ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਵੱਲੋਂ ਅੱਜ ਸੀਐਚਸੀ ਖੂਈਖੇੜਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨਾਂ ਦੇ ਨਾਲ ਜ਼ਿਲਾ ਪ੍ਰੋਗਰਾਮ ਮੈਨੇਜ਼ਰ ਰਜੇਸ਼ ਕੁਮਾਰ ਅਤੇ ਸਟੈਨੋ ਰੋਹਿਤ ਸਚਦੇਵਾ ਵੀ ਹਾਜ਼ਰ ਸਨ।
ਜਾਣਕਾਰੀ ਦਿੰਦੇ ਹੋਏ ਬੀਈਈ ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ ਅੱਜ ਸਵੇਰੇ ਫਾਜ਼ਿਲਕਾ ਦੇ ਨਵੇਂ ਨਿਯੁਕਤ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਵੱਲੋਂ ਸੀਐਚਸੀ ਖੂਈਖੇੜਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਹਸਪਤਾਲ ਦੀ ਓਪੀਡੀ, ਡਿਸਪੈਂਸਰੀ, ਵਾਰਡ, ਲੇਬਰ ਰੂਮ ਆਦਿ ਦਾ ਨਿਰੀਖਣ ਕੀਤਾ ਗਿਆ। ਉਸਤੋਂ ਬਾਅਦ ਸੀਐਚ ਵੱਲੋਂ ਹਸਪਤਾਲ ਵਿਚ ਕੰਮ ਕਰਨ ਵਾਲੇ ਸਾਰਿਆਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਮੀਟਿੰਗ ਕੀਤੀ।
ਇਸ ਮੌਕੇ ਉਨਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪ੍ਰਤੀ ਦਿਨ ਕੀਤੇ ਜਾਣ ਵਾਲੇ ਕੰਮਾਂ ਅਤੇ ਉਨਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਸੰਸਥਾ ਵਿਚ ਹੋਣ ਵਾਲੀਆਂ ਡਲੀਵਰੀਆਂ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਉਨਾਂ ਨੇ ਬਲਾਕ ਖੂਈਖੇੜਾ ਦੇ ਤਹਿਤ ਆਉਂਦੀਆਂ ਮਿਨੀ ਪੀਐਚਸੀਜ਼, ਸੁਵਿਧਾਵਾਂ ਦੇਣ ਵਾਲੀਟਾਂ ਸੰਸਥਾਵਾਂ, ਸਬ ਸੈਂਟਰ, ਕੋਲਡ ਚੈਨ, ਫੀਲਡ ਸਟਾਫ਼ ਵਰਗੀਆਂ ਐਲਐਚਵੀ, ਏਐਨਐਮ, ਹੈਲਥ ਸੁਪਰਵਾਈਜ਼ਰ, ਹੈਲਥ ਵਰਕਰ ਕਰਮਚਾਰੀਆਂ ਦੀ ਪ੍ਰਾਪਤੀ ਸਬੰਧੀ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਰੇ ਨੈਸ਼ਨਲ ਪੋ੍ਰਗਰਾਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪ੍ਰਦੇਸ਼ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਜਾਗਰੂਕਤਾ ਮੁਹਿੰਮ, ਜੋ ਬਲਾਕ ਖੂਈਖੇੜਾ ਵਿਚ 5 ਤੋਂ 17 ਨਵੰਬਰ ਤੱਕ ਚਲਾਈ ਗਈ ਸੀ ਅਤੇ ਬਲਾਕ ਦੇ ਤਹਿਤ ਆਉਦੀਆਂ ਸਾਰੀਆਂ ਨਵੀਂਆਂ ਬਣੀਆਂ ਫਾਰਮੇਸੀ ਅਤੇ ਲੈਬ ਦੀ ਸਥਿਤੀ ਸਬੰਧੀ ਪੁੱਛਿਆ ਅਤੇ ਖੂਈਖੇੜਾ ਵਿਚ ਬਣਾਈ ਗਈ ਨਵੀਂ ਫਾਰਮੇਸੀ ਅਤੇ ਲੈਬ ਦੀ ਇਮਾਰਤ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਮੈਡੀਕਲ ਅਫ਼ਸਰ ਡੈਂਟਲ ਡਾ. ਕੰਵਰਜੀਤ ਸਿੰਘ ਧਾਲੀਵਾਲ, ਡਾ. ਕੇਵਲ ਕੁਮਾਰ, ਡਾ. ਰੁਪਾਲੀ ਮਹਾਜਨ, ਬੀਈਈ ਸੁਸ਼ੀਲ ਕੁਮਾਰ ਬੇਗਾਂਵਾਲੀ, ਚੀਫ਼ ਫਾਰਮਾਸਿਸਟ ਕਸ਼ਮੀਰੀ ਲਾਲ, ਫਾਰਮਾਸਿਸਟ ਪ੍ਰਦੀਪ ਕੁਮਾਰ, ਦਲੀਪ ਕੁਮਾਰ, ਆਪਥੈਲਿਮਕ ਅਫ਼ਸਰਅ ਗੁਰਮੀਤ ਸਿੰਘ, ਲੈਬ ਟੈਕਨੀਸ਼ੀਅਨ ਹਰਮੇਸ਼, ਬੀਐਸਏ ਨੀਸ਼ੂ ਵਾਟਸ ਸਮੇਤ ਹੋਰ ਹਸਪਤਾਲ ਦਾ ਸਟਫਾ ਹਾਜ਼ਰ ਸੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media