Monday, October 12, 2026

ਡੇਅਰੀ ਵਿਕਾਸ ਵਿਭਾਗ ਨੇ ਦੁੱਧ ਪਰਖ ਕੈਂਪ ਲਗਾਇਆ

ppn3011201619
ਪਠਾਨਕੋਟ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਮਿਲਾਵਟੀ ਦੁੱਧ ਪਰਖ ਕਰਕੇ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਅਤੇ ਮਿਲਾਵਟਖੋਰਾਂ ਖਿਲਾਫ ਜਾਗਰੂਕ ਕਰਨ ਲਈ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪਠਾਨਕੋਟ ਦੇ ਵਾਰਡ ਨੰਬਰ 1 ਵਿਖੇ ਦੁੱਧ ਪਰਖ ਕੈਂਪ ਲਗਾਇਆ ਗਿਆ।ਡੇਅਰੀ ਵਿਕਾਸ ਦੀ ਟੀਮ ਦੇ ਅਧਿਕਾਰੀ  ਕੁਲਵਿੰਦਰ ਸਿੰਘ, ਰੋਹਨ ਕੁਮਾਰ, ਕਰਨ ਪ੍ਰਤਾਪ ਸਿੰਘ, ਅਸ਼ਵਨੀ ਅਤੇ ਵਿਲੀਅਮ ਨੇ ਖੇਤਰ ਦੇ ਲੋਕਾਂ ਦੇ ਘਰਾਂ ਵਿੱਚੋਂ ਦੁੱਧ ਦੇ ਨਮੂਨੇ ਲੈ ਕੇ ਉਨ੍ਹਾਂ ਵਿੱਚ ਫੈਟ, ਪ੍ਰੋਟੀਨ, ਘਣਤਾ, ਸ਼ੂਗਰ, ਸੋਡਾ, ਉਪਰਲਾ ਪਾਣੀ ਆਦਿ ਤੱਤਾਂ ਦੀ ਪਰਖ ਕੀਤੀ ਅਤੇ ਮੋਕੇ ਤੇ ਹੀ ਰਿਪੋਰਟ ਵੀ ਦਿੱਤੀ। ਇਸ ਮੋਕੇ ਵਿਭਾਗ ਦੇ ਅਧਿਕਾਰੀ ਰੋਹਨ ਕੁਮਾਰ ਨੇ ਸਿੰਥੈਟਿਕ ਦੁੱਧ, ਮਿਲਾਵਟੀ ਦੁੱਧ ਅਤੇ ਵਧੀਆ ਦੁੱਧ ਦੀ ਪਛਾਣ ਬਾਰੇ ਦੱਸਿਆ।ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਅਰੀ ਦੀ ਸਿਖਲਾਈ 5 ਦਸੰਬਰ 2016 ਤੋਂ ਚਲਾਈ ਜਾ ਰਹੀ ਹੈ ਇਸ ਲਈ ਬਿਨੈਪੱਤਰ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਦੇ ਸਰਨਾ ਵਿਖੇ ਸਥਿਤ ਦਫਤਰ ਵਿੱਚ ਜਮ੍ਹਾ ਕਰਵਾਏ ਜਾਣ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply