ਸੰਦੌੜ, 1 ਦਸੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਖੁਰਦ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਮੈਦਾਨ ਵਿੱਚ ਬਲਾਕ ਅਮਿਹਮਦਗੜ੍ਹ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬੀ.ਪੀ.ਈ.ਓ ਅਮਰ ਸਿੰਘ ਦੀ ਅਗਵਾਈ ਵਿੱਚ ਸਪੰਬ ਹੋਈਆ।ਇਸ ਸ਼ਮੇ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਬਲਵਿੰਦਰ ਸਿੰਘ ਔਲਖ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਮੌਕੇ ਹੋਏ ਖੇਡ ਮੁਕਾਬਲਿਆਂ ਵਿੱਚ ਦੌੜ ਵਿੱਚੋਂ 100 ਮੀਟਰ ਵਿੱਚ ਅਰਸ਼ਪ੍ਰੀਤ ਸੰਦੌੜ ਨੇ ਪਹਿਲਾ ਤੇ ਸਾਹਿਲ ਮਾਣਕਹੇੜੀ ਨੇ ਦੂਸਰਾ, 100 ਮੀਟਰ ਰੇਸ ਕੁੜੀਆਂ ‘ਚ ਸਪਨਾ ਸੰਦੌੜ ਨੇ ਪਹਿਲਾ ਤੇ ਰਮਨਦੀਪ ਅਬਦੁੱਲਾਪੁਰ ਨੇ ਦੂਸਰਾ, 200 ਮੀਟਰ ਲੜਕੇ ਵਿੱਚ ਪੁਨੀਤ ਰੁਹੀੜਾ ਨੇ ਪਹਿਲਾ ਤੇ ਸ਼ਿਵਾ ਅਹਿਮਦਗੜ੍ਹ ਛੰਨਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕਸ਼ਤੀ 25 ਕਿਲੋ ਵਿੱਚ ਸੁਲੇਮਾਨ ਅਕਬਰਪੁਰ ਨੇ ਪਹਿਲਾ ਤੇ ਗੁਰਚੇਤ ਅਬਦੁਲਾਪੁਰ ਨੇ ਦੂਸਰਾ, ਕੁਸ਼ਤੀ 28 ਕਿਲੋ ਵਿੱਚ ਰਾਜਕਪੂਰ ਅਬਦੁੱਲਾਪੁਰ ਨੇ ਪਹਿਲਾ ਤੇ ਅੰਕੁਸ਼ ਅਕਬਰਪੁਰ ਨੇ ਦੂਸਰਾ, ਕੁਸ਼ਤੀ 30 ਕਿਲੋ ਵਿੱਚ ਗੁਰਪ੍ਰੀਤ ਅਬਦੁੱਲਾਪੁਰ ਨੇ ਪਹਿਲਾ ਤੇ ਸ਼ਨੀ ਅਬਦੁੱਲਾਪੁਰ ਨੇ ਦੂਸਰਾ ਸਥਾਨ ਹਾਸਿਲ ਕੀਤਾ।ਕਬੱਡੀ ਸਰਕਲ ਸਟਾਈਲ ਵਿੱਚ ਸੰਦੌੜ ਨੇ ਪਹਿਲਾ ਤੇ ਅਬਦੁੱਲਾਪੁਰ ਨੇ ਦੂਸਰਾ ਅਤੇ ਲੰਬੀ ਛਾਲ ਕੁੜੀਆਂ ਵਿੱਚ ਸੰਦੌੜ ਸੈਂਟਰ ਜੇਤੂ ਰਿਹਾ।ਕਬੱਡੀ ਨੈਸ਼ਨਲ ਲੜਕੇ ਮਾਣਕਹੇੜੀ ਸੈਂਟਰ ਨੇ ਪਹਿਲਾ ਤੇ ਅਹਿਮਦਗੜ੍ਹ ਛੰਨਾਂ ਨੇ ਦੂਸਰਾ, ਕਬੱਡੀ ਲੜਕੀਆਂ ਮਾਣਕਹੇੜੀ ਨੇ ਪਹਿਲਾ ਤੇ ਸੰਦੌੜ ਨੇ ਦੂਸਰਾ, ਖੋ ਖੋ ਲੜਕੇ ਤੇ ਲੜਕੀਆਂ ਵਿੱਚ ਸੈਂਟਰ ਸੰਦੌੜ ਨੇ ਪਹਿਲਾ ਅਤੇ ਰੋਹੀੜਾ ਨੇ ਦੂਸਰਾ ਸਥਾਨ ਹਾਸਿਲ ਕੀਤਾ।ਇਸ ਮੌਕੇ ਸੈਂਟਰ ਅਬਦੁੱਲਾਪੁਰ ਨੇ ਓਵਰਆਲ ਟਰਾਫੀ ਜਿੱਤੀ।
ਇਸ ਟੂਰਨਾਮੈਂਟ ਵਿੱਚ ਅਵਤਾਰ ਸਿੰਘ, ਮਨਪ੍ਰੀਤ ਸਿੰਘ ਜੇ.ਈ, ਜੋਗਾ ਸਿੰਘ ਸਰਪੰਚ, ਦਰਸ਼ਨ ਸਿੰਘ ਮਾਣਕੀ, ਬਲਵੰਤ ਸਿੰਘ, ਜਗਜੀਤ ਸਿੰਘ ਚੱਕ ਨੇ ਵਿਸੇਸ਼ ਯੋਗਦਾਨ ਪਾਇਆ।ਇਸ ਮੌਕੇ ਇਸ ਮੌਕੇ ਉਹਨਾਂ ਦੇ ਨਾਲ ਬੀ.ਪੀ.ਈ.ਓ ਅਮਰ ਸਿੰਘ ਅਹਿਮਦਗੜ੍ਹ, ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਕੰਗਣਵਾਲ, ਬਲਵਿੰਦਰ ਸਿੰਘ ਮੁੱਖ ਅਧਿਆਪਕ ਹਾਈ ਸਕੂਲ ਖੁਰਦ, ਜਗਜੀਤ ਸਿੰਘ ਚੱਕ, ਅਸੀਸ਼ ਗੋਇਲ, ਮੈਡਮ ਕਮਲਪ੍ਰੀਤ ਕੌਰ, ਬੀ.ਆਰ.ਪੀ ਬਲਵੰਤ ਸਿੰਘ, ਪੀ.ਸੀ.ਸੀ ਮਲਕੀਤ ਸਿੰਘ ਕੁਠਾਲਾ, ਅਮ੍ਰਿਤਪਾਲ ਸਿੰਘ, ਪ੍ਰਵੀਨ ਮੈਡਮ, ਕਰਮਜੀਤ ਸਿੰਘ, ਗੁਰਮੀਤ ਸਿੰਘ, ਕੁਲਵੀਰ ਸਿੰਘ, ਰਾਜਦੀਪ ਸਿੰਘ ਕੁਠਾਲਾ, ਜਸਵੀਰ ਸਿੰਘ, ਨਿਰਮਲ ਸਿੰਘ, ਅਮ੍ਰਿਤਪਾਲ ਸਿੰਘ, ਹਰਜਿੰਦਰ ਸਿੰਘ, ਰਾਜੇਸ਼ ਰਿਖੀ ਪੰਜਗਰਾਈਆਂ, ਮੈਡਮ ਗੁਰਮੀਤ ਕੌਰ, ਕਮਲਜੀਤ ਕੌਰ ਸੰਦੌੜ, ਰਾਜ ਮੁਹੰਮਦ ਸਮੇਤ ਕਈ ਹਾਜ਼ਰ ਸਨ।ਇਸ ਸਮਾਗਮ ਦੀ ਸਟੇਜ ਸੈਕਟਰੀ ਦੀ ਭੂਮਿਕਾ ਵਰਿੰਦਰ ਫਰਵਾਲੀ ਤੇ ਮਲਕੀਤ ਸਿੰਘ ਪੀ.ਸੀ.ਸੀ ਨੇ ਨਿਭਾਈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media