ਸੰਦੌੜ, 1 ਦਸੰਬਰ (ਹਰਮਿੰਦਰ ਸਿੰਘ ਭੱਟ) – ਨੇੜਲੇ ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਸਵ. ਹਰਦੀਪ ਸਿੰਘ ਸੰਧੂ ਯੂਥ ਅਕਾਲੀ ਆਗੂ ਦੀ ਯਾਦ ਵਿੱਚ ਸੂਬਾ ਪੱਧਰੀ ਅੰਡਰ ਸ਼ੇਰ-ਏ-ਪੰਜਾਬ ਫੈਡਰੇਸ਼ਨ ਬਾਲੀਵਾਲ ਟੂਰਨਾਮੈਂਟ ੩ ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ।ਸਰਪੰਚ ਹਾਕਮ ਸਿੰਘ ਸੰਧੂ ਤੇ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਇਸ ਖੇਡ ਮੇਲਾ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ।ਇਸ ਖੇਡ ਮੇਲੇ ਵਿੱਚ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਕਈ ਸੂਬਿਆਂ ਦੀਆਂ ਫੈਡਰੇਸ਼ਨ ਟੀਮਾਂ ਭਾਗ ਲੈਣਗੀਆਂ।ਉਹਨਾਂ ਦੱਸਿਆਂ ਕਿ ਖੇਡ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਮੇਲੇ ਵਿੱਚ ਜੇਤੂ ਖਿਡਾਰੀਆਂ ਨੂੰ ਜਿੱਥੇ ਵੱਡੇ ਇਨਾਮ ਦਿੱਤੇ ਜਾਣਗੇ।ਇਸ ਮੌਕੇ ਅਮਨ ਸੰਧੂ ਚੇਅਰਮੈਨ ਕਲੱਬ, ਪ੍ਰਧਾਨ ਵਰਿੰਦਰ ਸਿੰਘ ਸੰਧੂ, ਨਵੀ ਖਜਾਨਚੀ, ਦਲਜੀਤ ਸਿੰਘ ਸੰਧੂ ਮੀਤ ਪ੍ਰਧਾਨ, ਗੁਰਜੀਤ ਸਿੰਘ ਸੰਧੂ, ਜਸਵੰਤ ਸਿੰਘ, ਜਗਮੋਹਨ ਸਿੰਘ, ਪਰਦੀਪ ਸਿੰਘ, ਸੁਦਾਗਰ ਸਿੰਘ, ਪੱਪੂ ਖਾਂ ਪੰਚ, ਸਰਨਜੀਤ ਸਿੰਘ ਫੌਜੀ, ਲਖਵੀਰ ਸਿੰਘ ਸੰਧੂ ਸਮੇਤ ਕਈ ਹਾਜ਼ਰ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media