ਗੁਰਦਾਸਪੁਰ, 1 ਦਸੰਬਰ (ਗਗਨਦੀਪ ਸਿੰਘ ਰਿਆੜ) – ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ (ਹਰਚੋਵਾਲ) ਵਿਖੇ ਪਿਛਲੇ 23 ਦਿਨਾਂ ਤੋ ਨੋਟਬੰਦੀ ਦੋਰਾਨ ਗ੍ਰਾਹਕਾਂ ਦਾ ਭੁਗਤਾਨ 80 ਲੱਖ ਰੁਪਏ ਦੇ ਤਕਰੀਬਨ ਹੋਇਆਂ ਬੈਂਕ ਵੱਲੋ ਵਿਆਹ / ਮੈਡੀਕਲ ਲੋੜਵੰਦ ਲੋਕਾਂ ਦੀ ਸਹਾਇਤਾਂ ਲਈ ਸੰਚਾਰੂਢੰਗ ਕੀਤੀ ਜਾਦੀ ਰੋਜ਼ਾਨਾ ਪੇਮੰਟ ਇਹਨਾਂ ਵਿਚਾਰ ਦਾ ਪ੍ਰਗਟਾਵਾ ਪੰਜਾਬ ਬੈਂਕ ਦੇ ਬ੍ਰਾਂਚ ਮੈਨੇਜਰ ਹਰਚੋਵਾਲ ਕੰਮਲਪ੍ਰੀਤ ਸਿੰਘ ਸਿੰਘ ਨੇ ਪ੍ਰੈਸ ਨਾਲ ਕਰਦਿਆਂ ਆਖਿਆ ਕਿ ਪਿਛਲੇ 23 ਦਿਨਾਂ ਤੋ ਤਕਰੀਬਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਬਹੁਤ ਵਧੀਆਂ ਢੰਗ ਨਾਲ ਰੋਜ਼ਾਨਾਂ ਪੇਮਿੰਟ ਕੀਤੀ ਗਈ ਗ੍ਰਾਹਕਾਂ ਦੀ ਕੈਸ਼ ਪੇਮਿੰਟ ਰੰਟੀਨ ਚੋ ਬਰਾਬਰ ਵੰਡੀ ਜਾ ਰਹੀ ਹੈ।ਨੋਟ ਬਦਲੀ ਕਰਨ ਨੂੰ ਲੈ ਕਿ ਹਰੇਕ ਗਾਹਕ ਨੂੰ ਘਰੇਲੂ ਵਰਤੋ ਕਰਨ ਲਈ ਦੋ ਹਜ਼ਾਰ ਰੁਪਏ ਤੋ ਲੈ ਕਿ ਚਾਰ ਹਜ਼ਾਰ ਰੁਪਏ ਤੱਕ ਰੋਜ਼ਾਨਾਂ ਪੇਮੰਟ ਕੀਤੀ ਜਾਦੀ ਹਰੇਕ ਗਾ੍ਰਂਹਕ ਨੂੰ ਬਰਾਬਰ ਦੀ ਸਹਾਇਤਾਂ ਕੀਤਾ ਜਾ ਰਹੀ ਹੈ ਜੋ ਕਿ ਨੋਟਬਦੀ ਨਾਲ ਥੋੜੇ ਬਹੁਤੀ ਮੁਸਕਲ ਲੋਕਾਂ ਨੂੰ ਲਾਈਨ ਚ ਲੱਗਣ ਕਾਰਨ ਹੋ ਰਹੀ ਹੈ ਪਰ ਫਿਰ ਵੀ ਹਰੇਕ ਗ੍ਰਾਂਹਕ ਦਾ ਖਿਆਂਲ ਰੱਖਿਆਂ ਜਾਦਾਂ ਬਜੁਰਗਾਂ ਅਤੇ ਅੰਗਹੀਣ ਨੂੰ ਪਹਿਲ ਦੇ ਅਧਾਰ ਤੇ ਕੰਮਕਾਰ ਕੀਤਾ ਜਾ ਰਿਹਾ।ਜਿਸ ਨਾਲ ਗਾ੍ਰਹਕਾਂ ਸਾਡੀ ਬੈਕ ਵੱਲੋ ਕਿਸੇ ਵੀ ਤਰਾਂ ਪ੍ਰੇਸਾਨੀ ਨਹੀ ਆਉਣ ਦਿੱਤੀ ਜਾਂਦੀ।ਇਸ ਤੋ ਇਲਾਵਾਂ ਵਿਆਹ / ਮੈਡੀਕਲ ਲੋੜਵੰਦ ਵਿਅਕਤੀਆਂ ਨੂੰ ਲੋੜ ਅਨੁਸਾਰ ਬਹੁਤ ਹੀ ਸੰਚਾਰੂ ਢੰਗ ਨਾਲ ਕੈਸ ਦਿੱਤਾ ਜਾ ਰਿਹਾ ਹੈ।ਕਿਸੇ ਨੂੰ ਵੀ ਲੌੜਵੰਦ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾ ਰਹੀ, ਹੁਣ ਤੱਕ ੮੦ ਲੱਖ ਰੁਪਏ ਤੋ ਵੱਧ ਪੇਮਿੰਟ ਹੋ ਚੁੱਕੀ ਹੈ ।ਮੈਨੇਜਰ ਕੰਮਲਪ੍ਰੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾਂ ਰੋਜ਼ਾਨਾ ਲੈਣ ਦੇਣ ਕਰਨ ਲਈ ਸਿੰਧ ਬੈਕ ਆਧਿਕਾਰੀਆਂ ਨਾਲ ਹੀ ਗੱਲ ਕਰਨ ਕਿਸੇ ਵੀ ਸ਼ਾਰਾਰਤੀ ਅਨਸਰ ਦੀਆਂ ਗੱਲਾਂ ‘ਚ ਆ ਕੇ ਕਿਸੇ ਦੇ ਖਾਤੇ ਵਿੱਚ ਰਕਮ ਨਾ ਪਾਈ ਜਾਵੇ ਅਤੇ ਬੈਕ ਅਧਿਕਾਰੀਆਂ ਪਾਸੋ ਪੈਸਿਆਂ ਦੀ ਪੂਰੀ ਰਕਮ ਹੀ ਲਈ ਜਾਵੇ।ਇਸ ਮੋਕੇ ਬੈਂਕ ਮੁਲਾਜ਼ਮਾਂ ਸਰਬਜੀਤ ਸਿੰਘ, ਪੰਜਕ ਕੁਮਾਰ ਤੇ ਬਲਰਾਜ਼ ਸਿੰਘ ਤੋਂ ਇਲਾਵਾ ਗਾ੍ਰਹਕ ਸੁਖਦੇਵ ਸਿੰਘ ਨਿਊਜ ਪੇਪਰ ਏਜੰਸ਼ੀ ਹਰਚੋਵਾਲ, ਜੋਗਾ ਸਿੰਘ, ਅਮਨਦੀਪ ਸਿੰਘ ਹਰਚੋਵਾਲ, ਦਵਿੰਦਰ ਕੋਰ, ਮੈਡਮ ਜੋਤੀ, ਅਜੈਬ ਸਿੰਘ, ਮਹਿਦੀਪ ਸਿੰਘ, ਗੁਤਾਜਬੀਰ ਸਿੰਘ, ਗੁਰਤਨਬੀਰ ਸਿੰਘ ਆਦਿ ਮੌਜੂਦ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media