Wednesday, December 31, 2025

21ਸਾਲਾਂ ਤੋਂ ਲਗਾਤਾਰ ਅਮਰਨਾਥ ਗੁਫਾ ਦੀ ਪੈਦਲ ਯਾਤਰਾ ਕਰਨ ਵਾਲੇ ਰਾਜਪਾਲ ਛਾਬੜਾ ਦਾ ਸਮਰਾਲਾ ਵਿਖੇ ਸਵਾਗਤ

PPN020605
ਸਮਰਾਲਾ, 2  ਜੂਨ (ਇੰਦਰਜੀਤ ਕੰਗ) –  ਸ੍ਰੀ ਅਮਰਨਾਥ ਬਰਫਾਨੀ ਸੇਵਾ ਦਲ ਸਰਹੰਦ (ਰਜਿ:) ਦੀ ਬਰਾਂਚ ਜੈ ਸ਼ਿਵ ਸ਼ਕਤੀ ਸੇਵਾ ਦਲ ਸਮਰਾਲਾ (ਰਜਿ:) ਦੁਆਰਾ ਸ੍ਰੀ ਰਾਜਪਾਲ ਛਾਬੜਾ (ਕਾਲੀ) ਦਾ ਸਮਰਾਲਾ ਵਿਖੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਰਾਜਪਾਲ ਛਾਬੜਾ ਜੋ ਕਿ ਪਿੰਡ ਕਾਨਪੁਰ  (ਰਾਜਸਥਾਨ ) ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ 21 ਸਾਲਾਂ ਤੋਂ ਲਗਾਤਾਰ ਆਪਣੇ ਪਿੰਡ ਤੋਂ ਅਮਰਨਾਥ ਦੀ ਪੈਦਲ ਚੱਲ ਕੇ ਯਾਤਰਾ ਕਰਦਾ ਹੈ। ਉਹ ਹਰੇਕ ਸਾਲ ਆਪਣੇ ਪਿੰਡ ਤੋਂ ਤੁਰ ਕੇ ਵਾਇਆ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਪਹੁੰਚਦਾ ਹੈ। ਬੀਤੀ ਸ਼ਾਮ ਜਦੋਂ ਉਹ ਸਮਰਾਲਾ ਵਿਖੇ ਪਹੁੰਚਿਆ ਤਾਂ ਜੈ ਸ਼ਿਵ ਸ਼ਕਤੀ ਸੇਵਾ ਦਲ ਦੇ ਚੇਅਰਮੈਨ ਭੂਸ਼ਨ ਬਾਂਸਲ ਅਤੇ ਉਨਾਂ ਦੀ ਪੂਰੀ ਟੀਮ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਉਸ ਸਮਰਾਲਾ ਨਗਰ ਵਿੱਚ ਰਹਿ ਕੇ ਵਿਸ਼ਰਾਮ ਕੀਤਾ। ਰਾਜਪਾਲ ਛਾਬੜਾ ਸਮਰਾਲਾ ਸ਼ਹਿਰ ਵਾਸੀਆਂ ਵੱਲੋਂ ਕੀਤੀ ਆਓ ਭਗਤ ਦੀ ਪ੍ਰਸੰਸਾ ਕੀਤੀ ਅਤੇ ਉਸਨੇ ਦੱਸਿਆ ਕਿ ਉਹ ਇਹ ਸਾਰੀ ਯਾਤਰਾ ਪੈਦਲ ਤੁਰ ਕੇ ਕਰਦਾ ਹੈ। ਉਸ ਦਾ ਸਵਾਗਤ ਕਰਨ ਵਿੱਚ ਮੁੱਖ ਤੌਰ ਤੇ ਬੰਟੀ ਸ਼ਰਮਾ, ਹਨੀ ਸ਼ਰਮਾ, ਦੀਪਕ ਮਰਵਾਹਾ, ਕਮਲਜੀਤ ਵਰਮਾ, ਕਮਲਜੀਤ ਸਹਿਦੇਵ (ਲਾਲੀ), ਚਮਕੌਰ ਸਿੰਘ ਘਣਗਸ, ਸਤਪਾਲ ਬੁੱਧੀਰਾਜਾ, ਹਰਸ਼ ਕੁਮਾਰ ਗੁੱਡੂ, ਤੋਤੀ ਵਰਮਾ, ਰਜੀਵ ਵਰਮਾ, ਆਦਿ ਸ਼ਾਮਲ ਸਨ। ਅੱਜ ਸਵੇਰੇ ਛਾਬੜਾ ਨੂੰ ਅਗਲੀ ਯਾਤਰਾ ਲਈ ਸ਼ੁਭ ਇਛਾਵਾਂ ਦੇ ਕੇ ਵਿਦਾ ਕੀਤਾ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply