
ਪਠਾਨਕੋਟ, 7 ਦਸੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਲਈ ਲਗਾਏ ਜਾਣ ਵਾਲੇ ”ਕਿਸਾਨ ਬਾਜ਼ਾਰ ਦੀਆਂ ਤਿਆਰੀਆਂ ਵੱਜੋਂ ਸਥਾਨਿਕ ਖੇਤੀਬਾੜੀ ਦਫਤਰ ਵਿਖੇ ਅਗਾਂਹਵਧੂ ਕਿਸਾਨਾਂ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਆਪੋ ਆਪਣੀਆਂ ਖੇਤੀ ਜਿਨਸਾਂ ਨੂੰ ਸਿੱਧੀਆਂ ਖਪਤਕਾਰਾਂ ਨੂੰ ਵੇਚਣ ਦੇ ਚਾਹਵਾਨ 15 ਕਿਸਾਨਾਂ ਨੇ ਭਾਗ ਲਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਹਰਪ੍ਰੀਤ ਸਿੰਘ, ਡਾ. ਜਗਦੀਪ ਸਿੰਘ, ਰੂਪ ਸਿੰਘ ਜਸਰੋਟੀਆ, ਬਲਵਿੰਦਰ ਸਿੰਘ ਸੁਖਾਲਗੜ, ਗੁਰਵਿੰਦਰ ਸਿੰਘ ਜਮਾਲਪੁਰ, ਕਿਰਪਾਲ ਸਿੰਘ ਛਤਵਾਲ, ਸਤਨਾਮ ਸਿੰਘ ਕਟਾਰੂਚੱਕ, ਮਿੱਤ ਸਿੰਘ, ਧਰਮਿੰਦਰ ਸਿੰਘ ਰਛਪਾਲ, ਬਲਵਿੰਦਰ ਸਿੰਘ ਜਗਤਪੁਰ ਹਾਜ਼ਰ ਸਨ। ਇਸ ਮੌਕੇ ਹਾਜ਼ਰ ਸਮੂਹ ਕਿਸਾਨਾਂ ਨੂੰ ਜ਼ਿਲਾ ਪ੍ਰਸ਼ਾਸ਼ਣ ਅਤੇ ਵੈਬਸਾਈਟ ”ਖੇਤ ਤੋਂ ਘਰ ਨਾਲ ਜੋੜਿਆ ਗਿਆ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਹਰੇਕ ਚੀਜ਼ ਪ੍ਰਚੁਣ ਵਿੱਚ ਖ੍ਰੀਦਦਾ ਹੈ ਪਰ ਆਪਣੀ ਪੈਦਾ ਕੀਤੀ ਖੇਤੀ ਪੈਦਾਵਾਰ ਥੋਕ ਵਿੱਚ ਵੇਚਦਾ ਹੈ ਜਿਸ ਨਾਲ ਕਿਸਾਨ ਨੂੰ ਨੁਕਸਾਨ ਹੁੰਦਾ ਹੈ। ਉਨਾਂ ਕਿਹਾ ਕਿ ਖੇਤੀ ਤੋਂ ਸ਼ੁੱਧ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਨੂੰ ਦਾਲਾਂ,ਦੁੱਧ ਅਤੇ ਦੁੱਧ ਪਦਾਰਥ,ਬਾਸਮਤੀ ਦੇ ਚਾਵਲ,ਸ਼ਹਿਦ,ਸਬਜੀਆਂ,ਦੇਸੀ ਮੱਕੀ ਆਦਿ ਦਾ ਖਪਤਕਾਰਾਂ ਨੂੰ ਸਿੱਧਾ ਮੰਡੀਕਰਨ ਚਾਹੀਦਾ।ਉਨਾਂ ਕਿਹਾ ਕਿ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਨਾਲ ਜਿਥੇ ਖਪਤਕਾਰਾਂ ਨੂੰ ਵਾਜ਼ਬ ਭਾਅ ਤੇ ਮਿਆਰੀ ਖੇਤੀ ਜਿਨਸਾਂ ਮਿਲਦੀਆਂ ਹਨ,ਉਥੇ ਕਿਸਾਨਾਂ ਨੂੰ ਵਾਜ਼ਬ ਭਾਅ ਮਿਲਣ ਕਾਰਨ ਆਰਥਿਕ ਤੌਰ ਤੇ ਵਧੇਰੇ ਫਾਇਦਾ ਹੁੰਦਾ ਹੈ।ਉਨਾਂ ਕਿਹਾ ਕਿ ਸ਼ਹਿਰ ਪਠਾਨਕੋਟ, ਸੁਜਾਨਪੁਰ ਅਤੇ ਜੁਗਿਆਲ ਵਿੱਚ ਜਲਦ ਹੀ ਹਰ ਹਫਤੇ ਕਿਸਾਨ ਬਾਜ਼ਾਰ ਲਗਾਇਆ ਜਾਇਆ ਕਰੇਗਾ ਤਾਂ ਜੋ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਤਾਲਮੇਲ ਵਧ ਸਕੇ।ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ, ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਨੇ ਸੁਝਾਅ ਦਿੱਤਾ ਕਿਸਾਨ ਬਾਜ਼ਾਰ ਵਿੱਚ ਖੇਤੀ ਜਿਨਸ ਵੇਚਣ ਦੇ ਚਾਹਵਾਨ ਕਿਸਾਨਾਂ ਨੂੰ ਪਹਿਚਾਣ ਪੱਤਰ ਜਾਰੀ ਕੀਤੇ ਜਾਣ ਤਾਂ ਜੋ ਗੈਰ ਕਾਸਤਕਾਰ ਇਸ ਬਾਜ਼ਾਰ ਦਾ ਫਾਇਦਾ ਨਾਂ ਉਠਾ ਸਕਣ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਤਾਜ਼ੀ ਮੇਥੀ, ਮਟਰ, ਪਾਲਕ, ਧਨੀਆਂ, ਟਮਾਟਰ, ਦੇਸੀ ਟਮਾਟਰ, ਗੋਭੀ, ਗੰਢ ਗੋਭੀ, ਪੱਤਾ ਗੋਭੀ, ਬਾਸਮਤੀ ਦੇ ਚਾਵਲ, ਦੇਸੀ ਮੱਕੀ ਦਾ ਆਟਾ, ਦੇਸੀ ਸਰੋਂ ਦਾ ਤੇਲ, ਸਰੋਂ ਦਾ ਸਾਗ, ਦੁੱਧ, ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਪਨੀਰ ਅਤੇ ਘਿਉ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media