ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਸਮਾਜ ਸੇਵਾ ਵਿੱਚ ਆਗੂ ਇੱਕ ਉਮੀਦ ਵੇਲਫੇਅਰ ਸੋਸਾਇਟੀ ਵੱਲੋਂ ਸ਼ਕਤੀ ਨਗਰ ਵਿੱਚ ਆਯੋਜਿਤ ਮਾਸਿਕ ਰਾਸ਼ਨ ਵੰਡ ਸਮਾਰੋਹ ਦੇ ਦੌਰਾਨ 35 ਕਮਜੋਰ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਅਤੇ 25 ਪ੍ਰਤਿਭਾਸ਼ੀਲ ਜਰੂਰਤਮੰਦ ਵਿਦਿਆਰਥੀਆਂ ਨੂੰ ਪਾਠਕ ਸਾਮਗਰੀ ਵੰਡੀਆਂ ਗਈਆਂ । ਜਾਣਕਾਰੀ ਦਿੰਦੇ ਹੋਏ ਸੋਸਾਇਟੀ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਰਾਕੇਸ਼ ਰਾਣੀ ਖੁੰਗਰ ਅਤੇ ਸ਼੍ਰੀਮਤੀ ਗੀਤਾ ਰਾਣੀ ਕਾਮਰਾ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਈ । ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਹਰ ਇੱਕ ਮਹੀਨੇ ਦੇ ਪਹਿਲੇ ਐਤਵਾਰ ਨੂੰ ਲੋਕਾਂ ਦੇ ਸਹਿਯੋਗ ਨਾਲ ਵਿਧਵਾ ਔਰਤਾਂ ਨੂੰ ਮਾਸਿਕ ਰਾਸ਼ਨ ਪ੍ਰਦਾਨ ਕੀਤਾ ਜਾਂਦਾ ਹੈ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …