
ਅੰਮ੍ਰਿਤਸਰ, 6 ਜੂਨ (ਸੁਖਬੀਰ ਸਿੰਘ)- ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ 1984 ਨੂੰ ਭਾਰਤੀ ਫੋਜ ਵਲੋਂ ਕੀਤੇ ਗਏ ਹਮਲੇ ਦੀ 30ਵੀਂ ਵਰੇਗੰਢ ਮੌਕੇ ਦਲ ਖਾਲਸਾ ਅਤੇ ਉਸ ਦੀਆਂ ਹੋਰ ਸਹਿਯੋਗੀ ਜਥੇਬੰਦੀਆਂ ਵਲੋਂ ਦਿਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਜਦ ਸ਼ਹਿਰ ਤੇ ਨੇੜਲੀਆਂ ਅਬਾਦੀਆਂ ਵਿੱਚ ਲੋਕਾਂ ਵਲੋਂ ਕਾਰੋਬਾਰ ਬੰਦ ਰੱਖਿਆ ਗਿਆ। ਤਸਵੀਰ ਵਿੱਚ ਕੱਪੜੇ ਦੇ ਪ੍ਰਮੁੱਖ ਵਪਾਰਕ ਕੇਂਦਰ ਕਟੜਾ ਜੈਮਲ ਸਿੰਘ ਵਿੱਖੇ ਸੁੰਨਸਾਨ ਪਏ ਬਜਾਰ।
Punjab Post Daily Online Newspaper & Print Media