Sunday, September 8, 2024

ਧੁੱਪਸੜੀ ਸਕੂਲ ਨੇ ਦਸਵੀ ਬੋਰਡ ਦੇ ਨਤੀਜੇ ਵਿਚ ਮਾਰੀਆਂ ਮੱਲਾਂ

ਰਾਜਨ ਮਸੀਹ 90.4% ਅੰਕ ਪ੍ਰਾਪਤ ਕਰਕੇ ਰਿਹਾ ਮੋਹਰੀ

PPN060622
ਬਟਾਲਾ, 6 ਜੂਨ (ਨਰਿੰਦਰ ਬਰਨਾਲ)- ਬੀਤੇ ਦਿਨੀ ਪੰਜਾਬ ਸਕੂਲ ਸਿਖਿਆ ਬੋਰਡ ਮੈਟ੍ਰਿਕ ਦੇ ਨਤੀਜੇ ਐਲਾਨੇ ਗਏ, ਜਿੰਨਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਵਧੀਆਂ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ ।ਸਕੂਲ ਪ੍ਰਿੰਸੀਪਲ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਪ੍ਰੈਸ ਨੋਟ ਵਿਚ ਦੱਸਿਆ ਕਿ ਇਸ ਬੋਰਡ ਦੇ ਨਤੀਜਿਆਂ ਵਿਚ ਰਾਜਨ ਮਸੀਹ 90 ਪ੍ਰਤੀਸਤ, ਅਜੈ 86 ਪ੍ਰਤੀਸਤ, ਕਵਨੀਤ ਕੌਰ 79 ਪ੍ਰਤੀਸਤ, ਅਮਰਜੀਤ ਕੌਰ 79 ਪ੍ਰਤੀਸਤ, ਇਮਨਪ੍ਰੀਤ ਕੌਰ 78 ਪ੍ਰਤੀਸਤ ਤੇ ਮਨਪ੍ਰੀਤ ਸਿੰਘ 77 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਤੇ ਸਕੂਲ, ਅਧਿਆਪਕਾਂ ਤੇ ਆਪਣੇ ਮਾਤਾ ਪਿਤਾ ਨਾ ਰੋਸਨ ਕੀਤਾ।ਸਮੁੱਚਾ ਨਤੀਜਾ 100 ਪ੍ਰਤੀਸਤ ਰਿਹਾ ਜਦ ਕਿ 90 ਵਿਦਿਆਰਥੀਆਂ ਨੇ ਪ੍ਰੀਖਿਆ ਦਿਤੀ ਸੀ । 45 ਵਿਦਿਆਰਥੀਆਂ ਨੇ 70 ਪ੍ਰਤੀਸਤ ਤੋ ਵੱਧ ਅੰਕ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਤੇ ਸਕੂਲ ਮੈਨੇਜਮੈਟ ਕਮੇਟੀ ਵੱਲੋ ਸਕੂਲ ਸਟਾਫ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵਧਾਂਈ ਦਿਤੀ ਤੇ ਕਿਹਾ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਜਿੰਦਗੀ ਵਿਚ ਕਾਮਯਾਬ ਹੋਣਾ ਚਾਹੀਦਾ ਹੈ ਤਾਂ ਹੀ ਸਿਖਿਆ ਦਾ ਮਕਸਦ ਪੂਰਾ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply