Saturday, March 28, 2026

ਮੈਡੀਕਲ ਕੈਂਪ ਦੌਰਾਨ 270 ਮਰੀਜਾਂ ਦਾ ਨਿਰੀਖਣ ਕੀਤਾ ਤੇ ਆਯੁਰਵੈਦਿਕ ਦਵਾਈਆਂ ਮੁਫਤ ਵੰਡੀਆਂ

ਬਠਿੰਡਾ, 5 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਜਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਵਾਈ ਅਤੇ ਮਹਿਮਾ ਸਰਕਾਰੀ ਵਿਖੇਜਿਲ੍ਹਾ ਆਯੁਰਵੈਦਿਕ

ppn0501201705

ਅਤੇ ਯੂਨਾਨੀ ਅਫਸਰ, ਰਾਜੇਸ਼ ਕੁਮਾਰ ਦੀ ਰਹਿਨੁਮਾਈ ਵਿੱਚ ਆਯੁਰਵੈਦਿਕ ਮੈਡੀਕਲ ਅਫਸਰ ਮਹਿਮਾ ਸਰਜਾ ਡਾ. ਸੁਖਪ੍ਰੀਤ ਕੌਰ ਵੱਲੋਂ ਪਿਛਲੇ ਦਿਨੀਂ ਮੈਡੀਕਲ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਦੌਰਾਨ ਤਕੀਬਰਨ 270 ਮਰੀਜਾਂ ਦਾ ਨਿਰੀਖਣ ਕਰਕੇ ਲੋੜ ਅਨੁਸਾਰ ਆਯੁਰਵੈਦਿਕ ਦਵਾਈਆਂ ਬਿੱਲਕੁਲ ਮੁਫਤ ਦਿੱਤੀਆਂ ਗਈਆਂ।ਪਿੰਡ ਨਿਵਾਸੀਆਂ ਵੱਲੋਂ ਹੁਣ ਲੋਕਾਂ ਵਿੱਚ ਆਯੁਰਵੈਦਿਕ ਦਵਾਈਆਂ ਰਾਹੀਂ ਇਲਾਜ ਕਰਵਾਉਣ ਦੀ ਲੋਕਪ੍ਰਿਅਤਾ ਵਧੀ ਹੈ ਕਿਉਂ ਕਿ ਇਹਨਾਂ ਦਾ ਵਰਤੋਂ ਨਾਲ ਸਾਈਡ ਇਫੈਕਟ ਨਾ ਹੋਣ ਦੇ ਹੀ ਬਰਾਬਰ ਹੈ ਅਤੇ ਇਹਨਾਂ ਦਵਾਈਆਂ ਦੀ ਵਰਤੋਂ ਨਾਲ ਰੋਗ ਜੜ੍ਹ ਤੋਂ ਖਤਮ ਹੋ ਜਾਂਦਾ ਹੈ ਪਿੰਡ ਨਿਵਾਸੀਆਂ ਵੱਲੋਂ ਇਹਨਾਂ ਕੈਂਪਾਂ ਸਬੰਧੀ ਰੁਚੀ ਅਤੇ ਹੁੰਦੀ ਪ੍ਰਸੰਸਾ ਦੀ ਚਰਚਾ ਆਮ ਸੁਣਨ ਨੂੰ ਮਿਲੀ ਡਾ. ਸੁਖਪ੍ਰੀਤ ਕੌਰ ਨੇ ਇਸ ਮੌਕੇ ਤੇ ਹਾਜਰ ਗੁਰਬਖਸ ਸਿੰਘ ਸਰਪੰਚ ਮਹਿਮਾ ਸਰਜਾ, ਸ੍ਰੀਮਤੀ ਅਮਰਜੀਤ ਕੌਰ ਸਰਪੰਚ ਮਹਿਮਾ ਸਰਕਾਰੀ, ਹਰਮੇਲ ਸਿੰਘ ਸਰਪੰਚ ਮਹਿਮਾ ਸਵਾਈ,  ਬਲਦੇਵ ਸਿੰਘ, ਸੁਖਚੈਨ ਸਿੰਘ ਮੈਂਬਰ ਸਾਹਿਬਾਨ ਅਤੇ ਸਮੂਹ ਨਗਰ ਨਿਵਾਸੀਆਂ ਦਾ ਕੈਂਪਾਂ ਨੂੰ ਦਿਲੋਂ ਮਿਹਨਤ ਕਰਦੇ ਹੋਏ ਸਭ ਪੱਖੋਂ ਕਾਮਯਾਬ ਕਰਨ ਹਿੱਤ ਸਹਿਯੋਗ ਦੇਣ ਲਈ ਬੜਾ ਹੀ ਧੰਨਵਾਦ ਕੀਤਾ।ਇਸ ਤੋਂ ਇਲਾਵਾ ਡਾ. ਸੁਖਪ੍ਰੀਤ ਕੌਰ ਨੇ ਆਪਣੇ ਸਟਾਫ ਮੈਂਬਰ ਫਰਮਾਸਿਸਟ ਕੁਲਵੰਤ ਸਿੰਘ ਅਤੇ ਹੈਲਪਰ ਨਛੱਤਰ ਸਿੰਘ ਦੀ ਅਣਥੱਕ ਮਿਹਨਤ ਅਤੇ ਆਪਣੀ ਡਿਉਟੀ ਨੂੰ ਸਮਰਪਿਤ ਹੋਣ ਦੀ ਭਰਪੂਰ ਸਲਾਘਾ ਕੀਤੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply