
ਗੁਰਦਾਸਪੁਰ, 5 ਜਨਵਰੀ (ਗਗਨਦੀਪ ਸਿੰਘ ਰਿਆੜ)- ਚੋਣ ਕਮਿਸ਼ਨ ਵੱਲੋ ਪੰਜਾਬ ਅੰਦਰ ਚੋਣ ਜ਼ਾਬਤਾਂ ਲਾਗੂ ਕੀਤੇ ਜਾਣ ਤੋ ਬਆਦ ਪੰਜਾਬ ਦੇ ਮੁੱਖ ਚੋਣ ਆਧਿਕਾਰੀ ਵੀ.ਕੇ ਸਿੰਘ ਚੰਡੀਗੜ੍ਰ ਸਾਰੇ ਡਿਪਟੀ ਕਮਿਸ਼ਨਾਂ ਅਤੇ ਉੱਚ ਆਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹਿਰਾਂ ਕਸਬਿਆਂ ਅੰਦਰ ਸਰਕਾਰੀ ਇਮਾਰਤਾਂ ਜਨਤਕ ਸਥਾਨਾਂ ਸੜਕਾਂ ਆਦਿ ਜਗਾ `ਤੇ ਨਜ਼ਾਇਜ਼ ਤੋਰ ਲੱਗੇ ਹਰਡਿੰਗਜ਼ ਬੋਰਡ ਲੱਗੇ ਸਿਆਸੀ ਪਾਰਟੀਆਂ ਦੇ ਪ੍ਰਚਾਰ ਵਾਲੇ ਹੋਰਡਿੰਗਜ਼ ਤੇ ਇਸ਼ਤਿਹਾਰ ਨੂੰ ਤਰੁੰਤ ਹਟਾਉਣ ਦੇ ਹੁਕਮ ਦਿੱਤੇ ਗਏ।ਪਰ ਕਸਬਾ ਹਰਚੋਵਾਲ ਦੇ ਚੋਕ ਅੰਦਰ ਵੱਖ ਵੱਖ-ਵੱਖ ਸਿਆਸੀਆਂ ਪਾਰਟੀਆਂ ਦੇ ਲੱਗੇ ਜਗਾ-ਜਗਾ `ਤੇ ਹੋਰਡਿੰਗ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸਾਸ਼ਨ ਇਹਨਾਂ ਲੱਗੇ ਹੋਰਡਿੰਗਜ਼ ਨਾ ਹਟਾ ਕੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਸਹੀ ਤਰੀਕੇ ਨਾਲ ਪਾਲਣਾਨਹੀ ਕਰ ਰਹੇ।ਜਦ ਪੱਤਰਕਾਰਾਂ ਵੱਲੋ ਕਸਬਾ ਹਰਚੋਵਾਲ ਦੇ ਏਰੀਏ ਦਾ ਦੋਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਚੋਕ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਹੋਰਡਿੰਗ ਬੋਰਡ ਦੁਕਨਦਾਰਾਂ ਦੇ ਮੁਹਰੇ ਲੱਗੇ ਹੋਏ ਹਨ।ਇਥੋ ਤੱਕ ਕਿ ਪੁਲਿਸ ਦੇ ਬਣੇ ਮੋਰਚੇ ਦੇ ਨਜ਼ਦੀਕ ਇਹ ਬੋਰਡ ਲੱਗੇ ਆਮ ਦੇਖੇ ਜਾ ਸਕਦੇ ਹਨ, ਜੋ ਲੋਕਾਂ ਨੂੰ ਜੀ ਆਇਆਂ ਕਹਿ ਕਿ ਸਵਾਗਤ ਕਰਦੇ ਹਨ।ਸ਼ਰੇਆਮ ਇਹ ਹੋਰਡਿੰਗ ਬੋਰਡ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ।ਪੁਲਿਸ ਪ੍ਰਸ਼ਾਸ਼ਨ ਵੱਲੋ ਇਹਨਾਂ ਬੋਰਡਾਂ ਨੂੰ ਹਟਾਉਣ ਲਈ ਕੋਈ ਵੀ ਪਹਿਲ ਕਦਮੀ ਨਹੀ ਕੀਤੀ ਜਾ ਰਹੀ ਹੈ।ਲੋਕਾਂ ਨੇ ਜਿਲਾ ਡਿਪਟੀ ਕਮਿਸ਼ਨਰ ਤਂੋ ਮੰਗ ਕੀਤੀ ਗਈ ਹੈ ਕਿ ਹਰਚੋਵਾਲ ਦੇ ਚੋਕ ਅੰਦਰ ਲੱਗੇ ਵੱਖ-ਵੱਖ ਸਿਆਸੀਆਂ ਪਾਰਟੀਆਂ ਦੇ ਜਗਾ-ਜਗਾ `ਤੇ ਲੱਗੇ ਹੋਰਡਿੰਗ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਹੇ ਹਨ, ਜੋ ਤਰੁੰਤ ਹਟਾਉਣ ਦੇ ਅੰਦੇਸ਼ ਜਾਰੀ ਕੀਤੇ ਜਾਣ ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media