ਭਿੱਖਵਿੰਡ/ ਖਾਲੜਾ/ ਬੀੜ ਸਾਹਿਬ, 11 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਕਸਬਾ ਭਿੱਖੀਵਿੰਡ ਦੇ ਅੰਮ੍ਰਿਤਸਰ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ

ਸਰਵਨ ਡਾਊਨ ਹੋਣ ਕਾਰਨ ਬੈਂਕ ਦੀਆਂ ਸੇਵਾਵਾਂ ਠੱਪ ਰਹੀਆ, ਜਿਸ ਕਾਰਨ ਬੈਂਕ ਵਿਚੋਂ ਪੈਸੇ ਕਢਵਾਉਣ ਆਈਆਂ ਰੁਪਿੰਦਰ ਕੌਰ ਸੁੱਗਾ, ਅਜੀਤ ਕੌਰ, ਮਨਜੀਤ ਕੌਰ ਬਲ੍ਹੇਰ, ਹਰਜੀਤ ਕੌਰ, ਬਲਵਿੰਦਰ ਕੌਰ ਬਲ੍ਹੇਰ, ਸਵਿੰਦਰ ਕੌਰ ਸੁਰਸਿੰਘ, ਰਣਜੀਤ ਕੌਰ, ਕੁਲਦੀਪ ਕੌਰ ਮਾੜੀ, ਡਾਕਟਰ ਨਿਰਮਲ ਸਿੰਘ ਡੱਲ, ਟੋਨੀ ਸੁੱਗਾ, ਦਿਲਬਾਗ ਸਿੰਘ, ਗੁਰਫਤਿਹ ਸਿੰਘ ਸੁੱਗਾ ਵੱਲੋਂ ਬੈਂਕ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸੜਕ ‘ਤੇ ਟਰੈਫਿਕ ਠੱਪ ਕਰਕੇ ਨਾਅਰੇਬਾਜੀ ਕੀਤੀ ਗਈ।ਇਸ ਦੀ ਸੂਚਨਾ ਮਿਲਦਿਆਂ ਬੈਂਕ ਪਹੁੰਚੇ ਸਬ ਇੰਸਪੈਕਟਰ ਕਸ਼ਮੀਰ ਸਿੰਘ, ਏ.ਐਸ.ਆਈ ਗੁਰਵੇਲ ਸਿੰਘ, ਮੁਨਸ਼ੀ ਸਲਵਿੰਦਰ ਸਿੰਘ ਪੁਲਿਸ ਪਾਰਟੀ ਨੇ ਔਰਤਾਂ ਤੇ ਲੋਕਾਂ ਨੂੰ ਸ਼ਾਂਤ ਕਰਦਿਆਂ ਟਰੈਫਿਕ ਆਵਾਜਾਈ ਨੂੰ ਸ਼ੁਰੂ ਕਰਵਾਇਆ।ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਸਵੇਰ ਤੋਂ ਪੈਸੇ ਲੈਣ ਲਈ ਬੈਂਕ ਅੱਗੇ ਲਾਈਨਾਂ ਵਿਚ ਖੜ੍ਹਣਾ ਪੈਂਦਾ ਹੈ, ਪਰ ਫਿਰ ਵੀ ਸਾਨੂੰ ਸਮੇਂ ਸਿਰ ਪੈਸੇ ਨਹੀ ਮਿਲਦੇ ਅਤੇ ਇਸ ਕਰਕੇ ਬੱਚਿਆਂ ਦੀ ਸਕੂਲ ਦੀ ਫੀਸ ਨਾ ਦੇਣ ਕਾਰਨ ਸਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੋਟਬੰਦੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ।ਬਰਾਂਚ ਮੈਨੇਜਰ ਮਹਿੰਦਰ ਸਿੰਘ ਨੇ ਕਿਹਾ ਕਿ ਸਰਵਰ ਡਾਊਨ ਹੋਣ ਕਾਰਨ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਜਲਦੀ ਹੀ ਮੁਸ਼ਕਿਲ ਨੂੰ ਹੱਲ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।
Punjab Post Daily Online Newspaper & Print Media