Wednesday, October 14, 2026

ਖ਼ਾਲਸਾ ਯੂਨੀਵਰਸਿਟੀ ਵਿਖੇ ਏ.ਪੀ.ਆਈ ਸਕੋਰ ਵਿਸ਼ੇ ’ਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਦੀ ਤਰੱਕੀ ਸਬੰਧੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਪ੍ਰਸਤਾਵਿਤ ਏ. ਪੀ. ਆਈ. ਸਕੋਰ ਵਿਸ਼ੇ ’ਤੇ ਅਕਾਦਮਿਕ ਪ੍ਰਫਾਰਮੈਸ ਇੰਡੀਕੇਟਰਸ ਵਿਸ਼ੇ ’ਤੇ ਆਯੋਜਿਤ ਕੀਤੀ ਗਈ ਇਕ ਖ਼ਾਸ ਸੈਮੀਨਾਰ ਦੌਰਾਨ ਅੱਜ ਵਿੱਦਿਅਕ ਮਾਹਿਰਾਂ ਨੇ ਕੈਰੀਅਰ ਐਡਵਾਂਸਮੈਂਟ ਸਕੀਮ ਨੂੰ ਦੁਬਾਰਾ ਤੋਂ ਮੁੜ ਵਿਚਾਰ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰਕਾਰਾਂ ਅਤੇ ਯੂ. ਜੀ. ਸੀ. ਨੂੰ ਅਪੀਲ ਕਰਦਿਆਂ ਏ. ਪੀ. ਆਈ ਦੇ ਮੁਲਾਂਕਣ ਲਈ ਕਿਹਾ।

PPN1001201722
’ਵਰਸਿਟੀ ਦੇ ਉੱਪ ਕੁਲਪਤੀ ਡਾ. ਐਸ. ਐਸ.  ਚਾਹਲ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਮੌਜ਼ੂਦਾ ਉੱਚ ਸਿੱਖਿਆ ਨੂੰ ਅਣਗਿਣਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ’ਚ ਪ੍ਰੋਫੈਸਰਾਂ ਦੀ ਤਰੱਕੀ ਸਬੰਧੀ ਮੁੱਦੇ ਅਹਿਮ ਹਨ।ਉਨ੍ਹਾਂ ਕਿਹਾ ਕਿ ਯੂ. ਜੀ. ਸੀ ਦੁਆਰਾ ਲਾਗੂ ਕੀਤੇ ਗਏ ਏ.ਪੀ.ਆਈ ਸਕੋਰ ’ਚ ਬਹੁਤ ਸਾਰੀਆਂ ਖਾਮੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਨੂੰ ਸਮੇਂ ਅੰਦਰ ਠੀਕ ਕਰਨਾ ਅਤਿਅੰਤ ਲਾਜ਼ਮੀ  ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਏ. ਪੀ. ਆਈ ਦੇ ਵੱਖ-ਵੱਖ ਬਿੰਦੂਆਂ ਨੂੰ ਵੇਟੇਜ਼ ਦੇਣ ਸਬੰਧੀ ਮੁਲਾਂਕਣ ਕਰਨ ਦੀ ਲੋੜ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਹੁੰਚੇ ਮਾਹਿਰ ਡਾ. ਐੱਨ. ਐੱਸ. ਤੁੰਗ, ਖ਼ਾਲਸਾ ’ਵਰਸਿਟੀ ਦੇ ਡੀਨ ਅਕਾਦਮਿਕ ਡਾ. ਰਘੁਬੀਰ ਸਿੰਘ ਅਤੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਵੀ ਆਪਣੇ ਸੰਬੋਧਨ ਰਾਹੀਂ ਏ. ਪੀ. ਆਈ. ਦੇ ਸਕਰੋਰਿੰਗ ਸਿਸਟਮ ’ਤੇ ਸਵਾਲ ਉਠਾਉਂਦਿਆ ਕਿਹਾ ਕਿ ਜਿਸ ਮੰਤਵ ਲਈ ਕੈਰੀਅਰ ਐਡਵਾਂਸਮੈਂਟ ਨੂੰ ਲਾਗੂ ਕੀਤਾ ਗਿਆ, ਉਹ ਟੀਚਾ ਅਜੇ ਵੀ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਸਕੋਰ ’ਚ ਕਮੀਆਂ ਨੂੰ ਦੂਰ ਕਰਨ ਲਈ ਅਹਿਮ ਫੈਸਲੇ ਲੈਣੇ ਜਰੂਰੀ ਹਨ। ਡਾ. ਢਿੱਲੋਂ ਨੇ ਯੂਨੀਵਰਸਿਟੀ ਤੇ ਕਾਲਜਾਂ ’ਚ ਪ੍ਰੋਫੈਸਰਾਂ ਦੀ ਭਰਤੀ ’ਚ ਸਹੀ ਚੋਣ ਪ੍ਰਣਾਲੀ ਨੂੰ ਅਪਨਾਉਣ ’ਤੇ ਜ਼ੋਰ ਦਿੰਦਿਆ ਕਿਹਾ ਕਿ ਉਚੇਰੀ ਸਿੱਖਿਆ ਦਾ ਭਵਿੱਖ ਤਾਂ ਹੀ ਸੁਰੱਖਿਅਤ ਹੈ ਜੇਕਰ ਸਹੀ ਅਧਿਆਪਕ ਕਾਲਜਾਂ, ਯੂਨੀਵਰਸਿਟੀਆਂ ’ਚ ਨਿਯੁਕਤ ਕੀਤੇ ਜਾਂਦੇ ਹਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply