ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਕਾਂਗਰਸ ਹਾਈਕਮਾਨ ਵਲੋਂ ਸਾਬਕਾ ਮੇਅਰ ਸੁਨੀਲ ਦੱਤੀ ਨੂੰ ਹਲਕਾ ਉੱਤਰੀ ਤੋਂ ਟਿਕਟ ਦਿੱਤੇ ਜਾਣ ’ਤੇ ਜਿੱਥੇ ਹਲਕਾ ਉੱਤਰੀ ਦੇ ਕਾਂਗਰਸੀਆਂ ਵਿੱਚ ਰੋਸ਼ ਦੀ ਲਹਿਰ ਹੈ ਉਥੇ ਹੀ ਅੱਜ ਹਲਕੇ ਵਿੱਚ ਵੱਖ-ਵੱਖ ਥਾਵਾਂ ’ਤੇ ਸੁਨੀਲ ਦੱਤੀ ਦੇ ਵਿਰੁੱਧ ਰੋਸ਼ ਮੁਜ਼ਾਹਰੇ ਕਰਕੇ ਪੁਤਲੇ ਫੂਕੇ ਗਏ।ਹਲਕਾ ਉਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਦੇ ਸਮਰਥਕਾਂ ਨੇ ਕਾਂਗਰਸ ਹਾਈਕਮਾਨ ਨੂੰ ਅਪੀਲ ਕੀਤੀ ਕਿ ਕਿ ਸੁਨੀਲ ਦੱਤੀ ਦਾ ਹਲਕੇ ਵਿੱਚ ਕੋਈ ਅਧਾਰ ਨਹੀਂ ਹੈ, ਜਦਕਿ ਕਰਮਜੀਤ ਸਿੰਘ ਰਿੰਟੂ ਨੇ ਹਲਕੇ ਦੀ 10 ਸਾਲ ਤੋਂ ਸੇਵਾ ਕਰ ਰਹੇ ਹਨ, ਇਸ ਲਈ ਸੁਨੀਲ ਦੱਤੀ ਦੀ ਜਗ੍ਹਾ ’ਤੇ ਕਰਮਜੀਤ ਸਿੰਘ ਰਿੰਟੂ ਨੂੰ ਹਲਕੇ ਦਾ ਉਮੀਦਵਾਰ ਬਣਾਇਆ ਜਾਵੇ। ਰਿੰਟੂ ਸਮੱਰਥਕਾਂ ਨੇ ਕਿਹਾ ਕਿ ਵਿਧਾਇਕ ਅਨਿਲ ਜੋਸ਼ੀ ਵਲੋਂ ਕੀਤੇ ਗਏ ਭ੍ਰਿਸ਼ਟਾਚਾਰ ਤੋਂ ਪਰਦਾ ਚੁੱਕਣ ਲਈ ਕਰਮਜੀਤ ਸਿੰਘ ਰਿੰਟੂ ਨੇ ਪਹਿਲ ਕੀਤੀ ਅਤੇ ਲਗਾਤਾਰ ਇੱਕ ਦੇ ਬਾਅਦ ਇੱਕ ਘੁਟਾਲਿਆਂ ਤੋਂ ਪਰਦਾ ਚੁੱਕਦੇ ਰਹੇ।ਉਨ੍ਹਾਂ ਨੇ ਕਿਹਾ ਕਿ ਅੱਜ ਜੇਕਰ ਹਲਕੇ ਵਿੱਚ ਕਾਂਗਰਸ ਜ਼ਿੰਦਾ ਹੈ ਤਾਂ ਉਹ ਸਿਰਫ ਅਤੇ ਸਿਰਫ ਕਰਮਜੀਤ ਰਿੰਟੂ ਦੇ ਕਾਰਨ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਆਪਣੇ ਫੈਸਲੇ ਉੱਤੇ ਪੁਨਰਵਿਚਾਰ ਕਰੇ ਨਹੀਂ ਤਾਂ ਖਮਿਆਜਾ ਭੁਗਤਣ ਲਈ ਵੀ ਤਿਆਰ ਰਹੇ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media