Monday, October 12, 2026

ਫੌਜ ਦੀ ਭਰਤੀ ਰੈਲੀ ਹੁਣ 6 ਫਰਵਰੀ ਤੋਂ – ਕਰਨਲ ਸਵੈਚ

Military
ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਭਾਰਤੀ ਫੌਜ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਨੌਜਵਨਾਂ ਦੀ ਬਤੌਰ ਸਿਪਾਹੀ, ਸਿਪਾਹੀ ਟੈਕਨੀਕਲ, ਸਿਪਾਹੀ ਕਲਰਕ, ਅਤੇ ਸਿਪਾਹੀ ਟਰੇਡਜ਼ਮੈਨ ਦੀ ਖਾਸਾ ਵਿਖੇ ਹੋਣ ਵਾਲੀ ਭਰਤੀ ਰੈਲੀ ਜੋ ਕਿ ਪਹਿਲਾਂ 1 ਫਰਵਰੀ ਤੋਂ 17 ਫਰਵਰੀ ਤੱਕ ਹੋਣੀ ਸੀ।ਹੁਣ 6 ਫਰਵਰੀ ਤੋਂ 24 ਫਰਵਰੀ ਤੱਕ ਹੋਵੇਗੀ।ਉਕਤ ਜਾਣਕਾਰੀ ਦਿੰਦੇ ਡਾਇਰੈਕਟਰ ਭਰਤੀ ਕਰਨਲ ਬੀ.ਐਸ ਸਵੈਚ ਨੇ ਦੱਸਿਆ ਕਿ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹ ਭਰਤੀ ਅਗੇ ਪਾਈ ਗਈ ਹੈ।ਉਨ੍ਹਾ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਰਜਿਸਟਰਡ ਕਾਰਡ ਉਨ੍ਹਾਂ ਦੀ ਵੈਬਸਾਈਟ ਤੋਂ ਮਿਲਣਗੇ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply