ਕਵਿਤਾ
ਧੀਆਂ ਦੀਆਂ ਇੱਜਤਾਂ ਲੁੱਟਦੇ,
ਪਾਵਨ ਪੰਨੇ ਪਾੜ ਕੇ ਸੁੱਟਦੇ,
ਦਰੱਖਤਾਂ ਨੂੰ ਵੀ ਫਿਰਦੇ ਪੁੱਟਦੇ,
ਮਹਿੰਗਾਈ ਕਰ ਕੇ ਦੁਨੀਆਂ ਲੁੱਟਦੇ,
ਭ੍ਰਿਸ਼ਟਾਚਾਰੀ ਬਣਾਉਦੇ ਰਕਮਾਂ ਲੱਖਾਂ,
ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ।
ਨਸ਼ਾ ਵੇਚ ਕੇ ਗਾਲਤੀ ਜਵਾਨੀ,
ਚਿੱਟਾ ਕਹਿੰਦੇ ਮੌਤ ਦੀ ਨਿਸ਼ਾਨੀ,
ਹੁਣ ਨੇਤਾ ਬਣਦੇ ਬੰਦੇ ਤੂਫਾਨੀ,
ਗੋੋਲਕ ਵੀ ਹੂੰਝਣ ਨਾ ਛੱਡਣ ਚਵਾਨੀ,
ਇਨਸਾਨ ਵੰਡ ਤਾਂ ਧਰਮ ਦੀਆਂ ਪੱਖਾਂ,
ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ।
ਪੂਰਾ ਗੰਧਲਾ ਸਿਸਟਮ ਸਰਕਾਰੀ,
ਦਿਨੋੋ ਦਿਨ ਵੱਧਦੀ ਬੇਰੁਜਗਾਰੀ,
ਮਿਲਾਵਟ ਲੈ ਆਈ ਬਿਮਾਰੀ,
ਭੁਲਾਈ ਜਾਂਦੇ ਮਾਂ ਬੋੋਲੀ ਵਿਚਾਰੀ,
ਸੋੋਨੇ ਦੀ ਚਿੜੀ ਰੁਲ ਚਲੀ ਵਾਂਗ ਕੱਖਾਂ,
ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ।
ਅਮੀਰ ਤਾਂ ਹੁੰਦੇ ਜਾਂਦੇ ਅਮੀਰ,
ਗਰੀਬ ਤਾਂ ਹੋੋਈ ਜਾਣ ਗਰੀਬ,
ਲੱਚਰਤਾਂ ਵੱਧਗੀ ਮਾਰਕੇ ਜਮੀਰ,
ਹਰ ਪਹਿਲੂ ਦੀ ਹੋੋਣੀ ਅਖੀਰ,
ਜਦ ਮਿਲਣੀਆਂ ਸੱੰਚੇ ਰੱਬ ਦੀਆਂ ਰੱਖਾਂ,
ਸਭ ਕੁੱਝ ਦੇਖਕੇ ਵੀ ਹੋ ਜਾਣ ਅੰਨ੍ਹੀਆ ਅੱਖਾਂ
ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ।
ਭਰੂਣ ਹੱਤਿਆ ਵੀ ਨੇ ਕਰਦੇ,
ਪ੍ਰਦੂਸ਼ਣ ਵੀ ਹਵਾ ‘ਚ ਭਰਦੇ,
ਤਾਂ ਹੀ ਤਾਂ ਜਾਂਦੇ ਪਾਣੀ ਖਰਦੇ,
ਕੁਦਰਤ ਤੋ ਵੀ ਨਾ ਇਹ ਡਰਦੇ,
ਤੱਕਣ ਸਭ ਕੁੱਝ ਤੇਰੀਆ ਵੀ ਅੱਖਾਂ
`ਅਰਵਿੰਦਰ` ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ।
ਅਰਵਿੰਦਰ ਸਿੰਘ
ਡਰੋਲੀ ਭਾਈ (ਮੋਗਾ)
ਮੋਬਾ 99155 47728