Friday, June 19, 2026

ਹਰੀ ਸਿੰਘ ਦਾ ਜਿੱਤਣਾ ਹਲਕੇ ਲਈ ਲਾਭਦਾਇਕ ਸਿੱਧ ਹੋਵੇਗਾ ਢੀਂਡਸਾ

ਧੂਰੀ, 29 ਜਨਵਰੀ (ਪ੍ਰਵੀਨ ਗਰਗ)- ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਿੰਡ ਮੀਮਸਾ, ਢਢੋਗਲ, ਘਨੌਰੀ ਕਲਾਂ ਅਤੇ ਬਾਲੀਆਂ ਆਦਿ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ।PPN2901201708

ਚੋਣ ਮੀਟਿੰਗਾਂ ਕਰਨ ਉਪਰੰਤ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ 2017 ਵਿੱਚ ਪਾਰਟੀ ਆਗੂ ਅਤੇ ਵਰਕਰ ਇੱਕਜੁੱਟ ਹੋ ਕੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ ਅਤੇ ਸੂਬੇ ਦੇ ਵੱਖੋ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਰੋਜ਼ਾਨਾ ਹੀ ਰੈਲੀਆਂ ਅਤੇ ਮੀਟਿੰਗਾਂ ਕਰਕੇ ਚੋਣ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਸੂਬੇ ਵਿੱਚੋਂ ਮਿਲ ਰਹੇ ਲੋਕਾਂ ਦੇ ਪਿਆਰ, ਰੈਲੀਆਂ ਵਿੱਚ ਭਾਰੀ ਇੱਕਠ ਅਤੇ ਪਾਰਟੀ ਵਰਕਰਾਂ ਦੇ ਬੁਲੰਦ ਹੌਂਸਲਿਆਂ ਨੂੰ ਦੇਖਦੇ ਹੋਏ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਚੋਣਾਂ ਵਿੱਚ 80 ਤੋਂ ਵੱਧ ਸੀਟਾਂ ਹਾਸਲ ਕਰਕੇ ਮੁੜ ਤੀਜੀ ਵਾਰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਬਣਨਾ ਤੈਅ ਹੈ ਕਿਉਂਕਿ ਅਕਾਲੀ-ਭਾਜਪਾ ਗੱਠਜੋੜ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਤੋਂ ਲੋਕ ਸੰਤੁਸ਼ਟ ਹਨ।ਉਹਨਾਂ ਕਿਹਾ ਕਿ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਦਿਨ ਪ੍ਰਤੀਦਿਨ ਵੱਧਦਾ ਜਾ ਰਿਹਾ ਇਕੱਠ ਅਤੇ ਬੀਤੇ ਦਿਨੀਂ ਬਰਨਾਲਾ ਪਰਿਵਾਰ ਦੀ ਘਰ ਵਾਪਸੀ ਵਰਗੇ ਫੈਸਲੇ ਨਾਲ ਪਾਰਟੀ ਦੀ ਜਿੱਤ ਨਿਸ਼ਚਿਤ ਹੈ। ਉਹਨਾਂ ਅਕਾਲੀ ਦਲ (ਲੋਂਗੋਵਾਲ) ਦਾ ਸ੍ਰੋਮਣੀ ਅਕਾਲੀ ਦਲ (ਬ) ਨੂੰ ਸਮੱਰਥਨ ਦੇਣ ਦੇ ਫੈਸਲੇ ਨੂੰ ਪਾਰਟੀ ਲਈ ਫਾਇਦੇਮੰਦ ਦੱਸਦਿਆਂ ਕਿਹਾ ਕਿ ਜਿਉਂ-ਜਿਉਂ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ, ਪਾਰਟੀ ਵਿੱਚ ਲੋਕਾਂ ਦੀ ਸ਼ਮੂਲੀਅਤ ਵੱਧ ਰਹੀ ਹੈ ਜਿਸ ਨਾਲ ਪਾਰਟੀ ਵੱਡੇ ਪੱਧਰ `ਤੇ ਮਜ਼ਬੂਤ ਹੋ ਰਹੀ ਹੈ।
ਉਹਨਾਂ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਉਮੀਦਵਾਰ ਹਰੀ ਸਿੰਘ ਬਾਰੇ ਕਿਹਾ ਕਿ ਹਲਕਾ ਧੂਰੀ ਨੂੰ ਇੱਕ ਸਮਾਜਸੇਵੀ ਸੋਚ ਵਾਲਾ ਉਮੀਦਵਾਰ ਮਿਲਿਆ ਹੈ ਅਤੇ ਅਜਿਹੇ ਉਮੀਦਵਾਰ ਦਾ ਜਿੱਤਣਾ ਹਲਕੇ ਲਈ ਕਾਫੀ ਹੱਦ ਤੱਕ ਲਾਭਦਾਇਕ ਸਿੱਧ ਹੋਵੇਗਾ। ਉਹਨਾਂ ਹਲਕਾ ਲਹਿਰਾਗਾਗਾ ਤੋਂ ਚੋਣ ਲੜ੍ਹ ਰਹੇ ਆਪਣੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਬਾਰੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਹਲਕਾ ਲਹਿਰਾਗਾਗਾ ਵਿੱਚ 200 ਕਰੋੜ ਤੋਂ ਵੀ ਵੱਧ ਰਕਮ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਜਿਸ ਕਰਕੇ ਵਿਰੋਧੀ ਉਮੀਦਵਾਰ ਬੀਬੀ ਭੱਠਲ ਦੀ ਸਥਿਤੀ ਲੱਗਪੱਗ ਮੁਕਾਬਲੇ ਤੋਂ ਬਾਹਰ ਬਣੀ ਹੋਈ ਹੈ ਅਤੇ ਅਕਾਲੀ-ਭਾਜਪਾ ਉਮੀਦਵਾਰ ਪਰਮਿੰਦਰ ਢੀਂਡਸਾ ਦੀ ਜਿੱਤ ਯਕੀਨੀ ਹੈ ।
ਇਸ ਮੌਕੇ ਜੱਥੇਦਾਰ ਤੇਜਾ ਸਿੰਘ ਕਮਾਲਪੁਰ, ਜੱਥੇਦਾਰ ਰਾਜਿੰਦਰ ਸਿੰਘ ਕਾਂਝਲਾ, ਜੱਥੇਦਾਰ ਭੁਪਿੰਦਰ ਸਿੰਘ ਭਲਵਾਨ, ਜਤਿੰਦਰ ਸਿੰਘ ਸੋਨੀ ਮੰਡੇਰ, ਸਰਪੰਚ ਗਮਦੂਰ ਸਿੰਘ ਜਵੰਧਾ, ਸੁਖਪਾਲ ਸ਼ਰਮਾਂ ਚੇਅਰਮੈਨ, ਅਮਰੀਕ ਸਿੰਘ ਬੁਰਜਗੋਹਰਾ,ਸਤਗੁਰ ਸਿੰਘ ਸਾਬਕਾ ਸਰਪੰਚ ਕੰਧਾਰਗੜ੍ਹ, ਪ੍ਰੀਤਮ ਸਿੰਘ ਜੌਹਲ ਸਾਬਕਾ ਏ.ਡੀ.ਸੀ., ਡਾ. ਰਾਜਵੀਰ ਸਿੰਘ ਲਸੋਈ ਅਤੇ ਧਰਮਿੰਦਰ ਸਿੰਘ ਸਰਪੰਚ ਕੌਂਲਸੇੜੀ ਆਦਿ ਵੀ ਹਾਜ਼ਰ ਸਨ।

Check Also

ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਘਰ-ਘਰ ਕੂੜਾ ਇਕੱਠਾ ਕਰਨ ਬਾਰੇ ਜਾਗਰੂਕਤਾ ਮੁਹਿੰਮ ਤੇਜ਼

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪਵਿੱਤਰ ਨਗਰੀ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ …

Leave a Reply