Saturday, March 21, 2026

ਜ਼ਿਲਾ ਪੁਲਿਸ ਮੁਖੀ ਕੇਤਨ ਪਾਟਿਲ ਨੇ ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਜਵਾਨਾਂ ਨਾਲ ਕੱਢਿਆ ਮਾਰਚ

ਚੋਣ ਬੂਥਾਂ ਦਾ ਕੀਤਾ ਦੋਰਾ ਅਤੇ ਵੋਟਰਾਂ ਨਾਲ ਖਿਚਵਾਈ ਸੇਲਫ਼ੀ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਵਿਧਾਨ ਸਭਾ ਚੋਣਾਂ 2017 ਨੂੰ ਅਮਨ ਅਮਾਨ ਅਤੇ ਸ਼ਾਂਤੀ ਨਾਲ ਨੇਪਰੇ ਚਾੜਣ ਦੇ ਲਈ ਜਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੇ ਪੁਖਤਾ ਇੰਤਜਾਮ ਕੀਤੇ ਗਏ। ਹਰੇਕ ਪੋਲਿੰਗ ਸਟੇਸ਼ਨ ਦੇ ਅੰਦਰ ਅਤੇ ਬਾਹਰ ਭਾਰੀ ਸੰਖਿਆ ਵਿੱਚ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਦੇ ਸੁਰੱਖਿਆ ਦਸਤੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋ ਬਿਨਾਂ ਕਿਸੇ ਡਰ, ਭੈਅ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਦੇ ਲਈ ਅਤੇ ਕਿਸੇ ਕਿਸਮ ਦੀ ਅਣਸੁਖਾਂਵੀ ਸਥਿਤੀ ਨਾਲ ਨਿਪਟਣ ਲਈ ਹਰ ਵੇਲੇ ਤਿਆਰ ਬਰ ਤਿਆਰ ਰਹੇ। ਇਸ ਮੋਕੇ ਜ਼ਿਲਾ ਪੁਲਿਸ ਮੁਖੀ ਸ੍ਰੀ ਕੇਤਨ ਬਾਲੀ ਰਾਮ ਪਾਟਿਲ ਅਤੇ ਚੋਣ ਆਯੋਗ ਵੱਲੇ ਨਿਯੁਕਤ ਪੁਲਿਸ ਆਬਜ਼ਰਵਰ ਸ੍ਰੀ ਵਿਕਾਸ ਵੈਭਵ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਕੰਨਿਆ) ਵਿਖੇ ਵੋਟਰਾਂ ਨੂੰ ਨਿਰਪੱਖ ਅਤੇ ਨਿਡਰ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵੱਰਤੋ ਕਰਨ ਲਈ ਪੇ੍ਰਰਿਤ ਕੀਤਾ। PPN0402201708
ਜ਼ਿਲਾ ਪੁਲਿਸ ਮੁਖੀ ਸ੍ਰੀ ਪਾਟਿਲ ਨੇ ਵੋਟਰਾਂ ਨਾਲ ਸੈਲਫ਼ੀ ਖਿਚਵਾਈ ਅਤੇ ਪਹਿਲੀ ਵਾਰ ਆਪਣੀ ਵੋਟ ਦੀ ਵਰਤੋ ਕਰਨ ਵਾਲੇ ਨੋਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਤੋ ਬਾਅਦ ਐਸ.ਐਸ.ਪੀ ਵੱਲੋ ਸੁਰੱਖਿਆ ਦਸਤੇ ਦੇ ਜਵਾਨਾਂ ਦੇ ਨਾਲ ਸਹਿਰ ਵਿੱਚ ਪੈਦਲ ਮਾਰਚ ਕੱਢਦੇ ਹੋਏ ਵੋਟਰਾਂ ਨੂੰ ਨਿਡਰ ਹੋਕੇ ਵੋਟਾਂ ਪਾਉਂਣ ਲਈ ਪ੍ਰੇਰਿਤ ਕੀਤਾ ਅਤੇ ਵੱਖ ਵੱਖ ਪੋਲਿੰਗ ਸਟੇਸ਼ਨ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ।PPN0402201709
ਐਸ.ਐਸ.ਪੀ ਪਾਟਿਲ ਨੇ ਦੱਸਿਆ ਕਿ ਜ਼ਿਲੇ ਵਿਚ ਚੋਣ ਪ੍ਰਕਿਰਿਆ ਨੂੰ ਧਿਆਨ ਵਿਚ ਰੱਖਦਿਆਂ ਪੈਰਾ ਮਿਲਟਰੀ ਫੋਰਸ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਜਿੰਨਾਂ ਵਿਚ ਪੰਜਾਬ ਪੁਲਿਸ ਸਮੇਤ ਲਗਭਗ 3600 ਕਰਮਚਾਰੀ ਆਪਣੀ ਡਿਊਟੀ ਦੇ ਰਹੇ ਹਨ। ਉਨਾਂ ਦੱਸਿਆ ਕਿ ਚੋਣਾਂ ਦੌਰਾਨ 6 ਇੰਟਰਨੈਸ਼ਨਲ ਅਤੇ 15 ਇੰਟਰ ਸਟੇਟ ਨਾਕੇ ਲਗਾਏ ਗਏ ਹਨ। ਜਿਹੜੇ 24 ਘੰਟੇ ਆਪਣਾ ਕੰਮ ਕਰ ਰਹੇ ਹਨ। ਇਸ ਤੋ ਇਲਾਵਾ ਜ਼ਿਲੇ ਵਿਚ ਫਲਾਇੰਗ ਸਕੂਐਡ ਅਤੇ ਸਟੇਟਿਕ ਸਰਵਿਲੈਂਸ ਦੀਆਂ 24 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਵਿਚ ਹਰੇਕ ਹਲਕੇ ਵਿਚ 3 ਫਲਾਇੰਗ ਸਕੂਐਡ ਅਤੇ 3 ਸਟੇਟਿਕ ਸਰਵਿਲੈਂਸ ਟੀਮਾਂ ਡਿਊਟੀ ’ਤੇ ਤਾਇਨਾਤ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਚਾਰ ਵਿਧਾਨ ਸਭਾ ਹਲਕਿਆਂ ਨੂੰ 69 ਸੈਕਟਰਾਂ ਵਿਚ ਵੰਡਿਆ ਗਿਆ ਹੈ ਅਤੇ ਜ਼ਿਲੇ ਵਿਚ ਸੁਰੱਖਿਆ ਪ੍ਰਬੰਧਾਂ ਸਬੰਧੀ ਪੂਰੀ ਨਿਗਰਾਨੀ ਕਰਨ ਲਈ ਹਰੇਕ ਹਲਕੇ ਵਿਚ ਇਕ-ਇਕ ਪੁਲਿਸ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਫਾਜ਼ਿਲਕਾ ਵਿਖੇ ਅਮਨ ਸ਼ਾਤੀ ਨਾਲ ਚੋਣਾਂ ਨੂੰ ਨੇਪੜੇ ਚਾੜਨ ਦੇ ਲਈ ਲੋਕਾਂ ਨੇ ਪੁਲਸ ਪ੍ਰਸ਼ਾਸਨ ਦਾ ਧਨਵਾਦ ਕੀਤਾ।

 

 

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply