ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ (ਰਜਿ:) ਮੀਟਿੰਗ ਨਿਊ ਕਪੂਰ ਨਗਰ ਵਿਖੇ ਪ੍ਰਧਾਨ ਜੋਗਾ ਸਿੰਘ ਜੀ.ਏ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ `ਤੇ ਸੁਸਾਇਟੀ ਦੇ ਸਰਪ੍ਰਸਤ ਲਖਬੀਰ ਸਿੰਘ ਘੁੰਮਣ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਸੁਸਾਇਟੀ ਦਾ ਵਿਸਥਾਰ ਕਰਦੇ ਹੋਏ ਕਾਰਜਕਾਰਣੀ ਦੇ ਮੈਂਬਰ ਜਿੰਨ੍ਹਾਂ `ਚ ਦਰਸ਼ਨ ਸਿੰਘ ਪਹਿਲਵਾਨ, ਬਲਦੇਵ ਸਿੰਘ ਰੋਡਵੇਜ਼, ਅਮਰਜੀਤ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ ਹਾਂਗਕਾਂਗ ਵਾਲੇ, ਵਰਿਆਮ ਸਿੰਘ ਟਾਇਰਾਂ ਵਾਲੇ, ਹਰਜਿੰਦਰ ਸਿੰਘ ਰੋਡਵੇਜ਼, ਨਿਰਮਲ ਸਿੰਘ ਐਲ.ਆਈ.ਸੀ, ਰਜਿੰਦਰ ਸਿੰਘ ਰੋਡਵੇਜ਼, ਰਜਿੰਦਰ ਸਿੰਘ ਰੇਲਵੇ ਆਦਿ ਨਾਮਜ਼ੱਦ ਕੀਤੇ ਗਏ।ਪਿਛਲੇ ਦਿਨੀ ਵਿਛੋੜਾ ਦੇ ਗਏ ਸਭਾ ਦੇ ਸਾਕਾ ਪ੍ਰਧਾਨ ਤੇ ਸਰਪ੍ਰਸਤ ਹਰਨਾਮ ਸਿੰਘ ਦੀ ਯਾਦ ਵਿੱਚ ਸ਼ੋਕ ਮਤਾ ਪਾਸ ਕੀਤਾ ਗਿਆ।ਮੀਟਿੰਗ ਵਿੱਚ ਦਲਬੀਰ ਸਿੰਘ, ਬਲਵਿੰਦਰ ਸਿੰਘ ਖੱਦਰ ਭੰਡਾਰ ਆਦਿ ਵੀ ਮੌਜ਼ੂਦ ਸਨ।ਜਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਛੋਟੇ-ਛੋਟੇ ਬੱਚਿਆਂ ਨੂੰ ਤਬਲਾ, ਬਾਣੀ ਅਤੇ ਕੀਰਤਨ ਦੀ ਪਿਛਲੇ 20 ਸਾਲਾਂ ਤੋਂ ਭੇਟਾ ਰਹਿਤ ਸਿਖਲਾਈ ਦਿੱਤੀ ਜਾ ਰਹੀ ਹੈ।
Check Also
‘ਵਪਾਰ ਮਿਲਣੀ’ ਦੌਰਾਨ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼- ਈ.ਟੀ.ਓ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ) – ਕੈਬਿਨੇਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਮਹਿਤਾ ਚੌਕ …
Punjab Post Daily Online Newspaper & Print Media