
ਜੰਡਿਆਲਾ ਗੁਰੁ, 17 ਜੂਨ (ਹਰਿੰਦਰਪਾਲ ਸਿੰਘ) – ਮਾਨਸੂਨ ਦੀ ਉਡੀਕ ਵਿਚ ਬੈਠੇ ਪੰਜਾਬ ਵਾਸੀ ਅਤਿ ਦੀ ਗਰਮੀ ਵਿਚ ਆਪਣੇ ਆਪਨੂੰ ਬਚਾਉਣ ਲਈ ਵੱਖ ਵੱਖ ਢੰਗ ਤਰੀਕੇ ਅਪਨਾ ਰਹੇ ਹਨ।ਕੁੱਝ ਪਰਿਵਾਰ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਠੰਡੇ ਇਲਾਕੇ ਵਿਚ ਸੈਰ ਕਰਨ ਗਏ ਹੋਏ ਹਨ। ਕੁਝ ਪਰਿਵਾਰਾਂ ਦੇ ਬੱਚੇ ਅਪਨੇ ਨਾਨਕੇ ਘਰਾਂ ਵਿਚ ਪਹੁੰਚਕੇ ਇਧਰ ਤੋਂ ਉਪੱਰ ਦੀਆ ਰੋਣਕਾਂ ਵਧਾ ਰਹੇ ਹਨ।ਪਰ ਗਰਮੀ ਬੱਚਿਆ ਅਤੇ ਨੋਜਵਾਨਾ ਵਿਚ ਛੁੱਟੀ ਦਾ ਮਜ਼ਾ ਖਰਾਬ ਕਰਨ ਵਿਚ ਲੱਗੀ ਹੋਈ ਹੈ। ਕੜਕਦੀ ਧੁੱਪ ਤੋਂ ਬਚਣ ਅਤੇ ਗਰਮ ਮੋਸਮ ਵਿਚ ਕੁਝ ਠੰਡਕ ਲੈਣ ਲਈ ਨੋਜਵਾਨਾਂ ਅਤੇ ਬੱਚਿਆ ਨੇ ਅੱਜਕਲ ਸਵੀਮਿੰਗ ਪੂਲ ਤੇ ਰੋਣਕਾਂ ਲਗਾਈਆ ਹੋਈਆ ਹਨ ਅਤੇ ਖੂਬ ਮੌਜ ਮਸਤੀ ਕੀਤੀ ਜਾ ਰਹੀ ਹੈ।ਜੰਡਿਆਲਾ ਗੁਰੁ ਤਰਨਤਾਰਨ ਬਾਈਪਾਸ ਤੇ ਸਥਿਤ ਇਕ ਰੈਸਟੋਰੈਂਟ ਵਿਚ ਹਰ ਰੋਜ਼ ਸ਼ਾਮ 4 ਵਜੇ ਤੋਂ ਪੂਲ ਤੇ ਰੋਣਕਾਂ ਲਗਣੀਆ ਸ਼ੁਰੂ ਹੋ ਜਾਂਦੀਆ ਹਨ।ਰੈਸਟੋਰੈਂਟ ਦੀ ਕਮਾਈ ਵਿਚ ਵੀ ਗਰਮੀ ਵਾਧਾ ਕਰ ਰਹੀ ਹੈ।ਗਰਮੀ ਤੋਂ ਪ੍ਰੇਸ਼ਾਨ ਪਰਿਵਾਰ ਖੁਲੇ ਅਤੇ ਤਾਜੇ ਪਾਣੀ ਵਿਚ ਡੁਬਕੀਆ ਲਗਾਉਣ ਦੇ ਸ਼ੋਕੀਨ ਪਿੰਡਾਂ ਵਿਚ ਟਿਊਬਵੈਲਾਂ ਤੇ ਰੋਣਕਾਂ ਲਗਾ ਰਹੇ ਹਨ।ਇੱਕ ਤਾਂ ਝੋਨੇ ਨੂੰ ਪਾਣੀ ਦਿੱਤਾ ਜਾ ਰਿਹਾ ਦੂਸਰਾ ਅਪਨਾ ਵੀ ਗਰਮੀ ਤੋਂ ਬਚਾਅ ਹੋ ਰਿਹਾ।
Punjab Post Daily Online Newspaper & Print Media