Saturday, October 10, 2026

ਲੜਕੀ ਨੂੰ ਅਗਵਾ ਕਰਨ ਵਾਲੇ ਗਰੋਹ ਦੇ ਸਰਗਨੇ ਪਤੀ-ਪਤਨੀ ਤੇ ਇੱਕ ਔਰਤ ਕਾਬੂ – ਡੀ.ਐਸ.ਪੀ ਅੱਤਰੀ

ਪੱਟੀ , 21 ਫਰਵਰੀ  (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੱਟੀ ਪੁਲੀਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦ ਉਸ ਨੇ ਇੱਕ 13 ਸਾਲਾ ਲੜਕੀ ਨੂੰ ਅਗਵਾ ਕਰਨ ਵਾਲੇ ਸਰਗਨੇ ਪਤੀ-ਪਤਨੀ ਸਮੇਤ ਇੱਕ ਹੋਰ ਔਰਤ ਨੂੰ ਕਾਬੂ ਕੀਤਾ ਗਿਆ।ਅਸ਼ਵਨੀ ਕੁਮਾਰ ਅੱਤਰੀ ਡੀ.ਐਸ.ਪੀ ਪੱਟੀ ਨੇ ਪ੍ਰੈਸ ਕਾਨਫਰੰਸ ਦੋਰਾਨ ਹਰਮਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਕੌਮ ਰਾਜਪੂਤ ਵਾਸੀ ਵਾਰਡ ਨੰ: 16 ਪੱਟੀ (ਸਾਬਕਾ ਪੁਲੀਸ ਅਫਸਰ) ਨੇ ਦੱਸਿਆ ਕੇ ਦਲਜੀਤ ਸਿੰਘ ਵਾਸੀ ਬਲੇਰ ਨਾਲ ਉਸ ਦੇ ਚੰਗੇ ਸਬੰਧ ਹਨ। ਜਿਸ ਦੀ ਲੜਕੀ 6/7 ਸਾਲ ਤੋਂ ਪਾਲਣ-ਪੋਸਣ ਲਈ ਉਸ ਦੇ ਘਰ ਰਹਿ ਰਹੀ ਹੈ ਅਤੇ ਉਕਤ ਲੜਕੀ ਕੁੱਝ ਮਹੀਨਿਆ ਤੋਂ ਮੇਰੀ ਲੜਕੀ ਮਨਪ੍ਰੀਤ ਕੌਰ ਵਾਸੀ ਪੱਟੀ ਪਾਸ ਰਹਿ ਰਹੀ ਸੀ ਅਤੇ ਮਿਤੀ 14 ਫਰਵਰੀ 2017 ਨੂੰ ਕਰੀਬ ਸ਼ਾਮ 5 ਵਜੇ ਘਰ ਤੋਂ ਬਜਾਰ ਸਮਾਨ ਲੈਣ ਗਈ ਸੀ, ਪਰ ਉਹ ਵਾਪਿਸ ਨਹੀ ਆਈ।PPN2102201716 ਜਿਸ ਦੀ ਤਫਤੀਸ਼ ਇੰਸਪੈਕਟਰ ਭਾਰਤ ਭੂਸ਼ਨ ਥਾਨਾ ਮੁੱਖੀ ਸਿਟੀ ਪੱਟੀ ਨੂੰ ਸੌਪੀ ਗਈ ਤਾਂ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 16 ਧਾਰਾ 363, 368, ਭ.ਦ.ਸ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ।ਜਿਸ `ਤੇ ਅੱਜ ਮੁਖਬਰ ਤੋਂ ਇਤਲਾਹ ਮਿਲੀ ਕੇ ਕੁੱਝ ਵਿਅਕਤੀ ਇੱਕ ਛੋਟੀ ਲੜਕੀ ਨੂੰ ਵੇਚਣ ਦੀ ਨੀਅਤ ਨਾਲ ਬਜ਼ਾਰ ਵਿੱਚ ਗਾਹਕ ਦੀ ਭਾਲ ਵਿੱਚ ਹਨ। ਇੰਸਪੈਕਟਰ ਭਾਰਤ ਭੂਸ਼ਨ ਵੱਲੋ ਪੁਲੀਸ ਪਾਰਟੀ ਨਾਲ ਉਕਤ ਦੋਸ਼ੀਆਂ ਨੂੰ ਕਿਰਾਏ ਦੇ ਮਕਾਨ ਵਿਚ ਕਾਬੂ ਕਰਕੇ ਲੜਕੀ ਨੂੰ ਉਸੇ ਮਕਾਨ ਵਿਚੋ ਬਰਾਮਦ ਕਰ ਲਿਆ ਅਤੇ ਲੜਕੀ ਵਾਰਿਸਾਂ ਹਵਾਲੇ ਕਰ ਦਿੱਤੀ।PPN2102201717ਕਾਬੂ ਕੀਤੇ ਸਰਗਨੇ ਦੀ ਪਛਾਣ ਸ਼ਰਨਜੀਤ ਕੌਰ ਪਤਨੀ ਬਿਕਰਮਜੀਤ ਸਿੰਘ ਵਾਸੀ ਦੋਬਲੀਆ ਪੁਲੀਸ ਥਾਣਾ ਝਬਾਲ ਹਾਲ ਵਾਸੀ ਚੱਠੂਆ ਮਹੁੱਲਾ ਪੱਟੀ ਅਤੇ ਦਰਸ਼ਨ ਕੌਰ ਪਤਨੀ ਬੋਹੜ ਸਿੰਘ ਤੇ ਉਸਦਾ ਪਤੀ ਬੋਹੜ ਸਿੰਘ ਪੁੱਤਰ ਵਿਰਸਾ ਸਿੰਘ ਕੁੱਲਾ ਥਾਣਾ ਭਿੰਖੀਵਿੰਡ ਹਾਲ ਵਾਸੀ ਚੱਠੂਆ ਮਹੁੱਲਾ ਪੱਟੀ ਵਿਖੇ ਕਰਾਏ ਦੇ ਮਕਾਨ `ਤੇ ਰਹਿ ਰਹੇ ਸਨ।ਡੀ.ਐਸ.ਪੀ ਪੱਟੀ ਨੇ ਦੱਸਿਆ ਕਿ ਦੋਸ਼ੀਆਂ ਦਾ ਲੜਕੀ ਨੂੰ ਅੰਮ੍ਰਿਤਸਰ ਵਿਖੇ ਵੇਚਣ ਦਾ ਇਰਾਦਾ ਸੀ, ਪਰ ਗਾਹਕ ਨਾ ਮਿਲਣ ਕਰਕੇ ਇਹ ਫਿਰ ਪੱਟੀ ‘ਚ ਲੜਕੀ ਨੂੰ ਵੇਚਣ ਦੀ ਨੀਅਤ ਨਾਲ ਆਏ, ਜੋ ਕਿ ਪੁਲੀਸ ਦੇ ਅੜਿੱਕੇ ਆ ਗਏ। ਇਨ੍ਹਾਂ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।ਹੋਰ ਵਾਰਦਾਤਾਂ ਸਾਹਮਣੇ ਆ ਸਕਦੀਆਂ ਹਨ।ਕਿਉਕਿ ਸ਼ਰਨਜੀਤ ਕੌਰ ਨੇ ਪਹਿਲਾ ਧੋਖਾ ਕਰਕੇ ਦੋ-ਤਿੰਨ ਵਿਆਹ ਕਰਾ ਚੁੱਕੀ ਹੈ।ਕਾਬੂ ਕੀਤੇ ਗਏ ਦੋਸ਼ੀਆਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply