ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ)- ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਮਹਾਨ ਬ
ਖਸ਼ਿਸ਼ ਸਦਕਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਘਰ ਭੁਝੰਗੀ ਦਾ ਜਨਮ ਹੋਇਆ ਹੈ।ਗੁਰ ਮਰਿਯਾਦਾ ਅਨੁਸਾਰ ਜਪੁ ਜੀ ਸਾਹਿਬ ਦਾ ਪਾਠ ਅਤੇ ਅਰਦਾਸ ਕਰਕੇ ਕਿਰਪਾਨ ਦੀ ਨੋਕ ਨਾਲ ਬਾਲਕ ਨੂੰ ਅੰਮ੍ਰਿਤ ਦੀ ਗੁੜਤੀ ਦਿੱਤੀ ਗਈ ਹੈ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਹੁਕਮਨਾਮਾ ਸਾਹਿਬ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਂਅ `ਗੁਰਪੰਥ ਪ੍ਰਥਮ ਸਿੰਘ ਖ਼ਾਲਸਾ` ਰੱਖਿਆ ਗਿਆ ਹੈ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਹੈ ਕਿ ਇਸ ਖੁਸ਼ੀ ਦੇ ਮੌਕੇ ਦੇਸ਼ਾਂ-ਵਿਦੇਸ਼ਾਂ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਲੋਂ ਅਤੇ ਧਾਰਮਿਕ, ਰਾਜਨੀਤਿਕ ਸੰਸਥਾਵਾਂ ਤੇ ਦਮਦਮੀ ਟਕਸਾਲ (ਮਹਿਤਾ, ਅਜਨਾਲਾ, ਸੰਗਰਾਵਾਂ), ਅਖੰਡ ਕੀਰਤਨੀ ਜੱਥਾ, ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਬਾਬਾ ਬਿਧੀ ਚੰਦ ਦਲ, ਬੁੱਢਾ ਦਲ, ਮਿਸਲ ਸ਼ਹੀਦਾਂ ਤਰਨਾ ਦਲ, ਹਰੀਆਂ ਵੇਲਾਂ ਨਿਹੰਗ ਸਿੰਘਾਂ ਜਥੇਬੰਦੀਆਂ, ਸਿੱਖ ਸਦਭਾਵਨਾ ਦਲ, ਜੱਥਾ ਸਿਰਲੱਥ, ਖ਼ਾਲਸਾ ਫ਼ਤਹਿਨਾਮਾ, ਸੰਘਰਸ਼ ਕਮੇਟੀ, ਸਤਿਕਾਰ ਕਮੇਟੀਆਂ ਆਦਿ ਸੰਪਰਦਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਅਤੇ ਖ਼ਾਸ ਕਰਕੇ ਪੰਥਕ ਸਫ਼ਾ `ਚ ਵਿੱਚਰ ਰਹੇ ਨੌਜਵਾਨਾਂ ਵਲੋਂ ਸੋਸ਼ਲ ਮੀਡੀਆ ਅਤੇ ਫ਼ੋਨ ਕਰਕੇ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਬੱਚੇ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਦੀਆਂ ਅਸੀਸਾਂ ਤੇ ਪਿਆਰ ਦਿੱਤਾ ਜਾ ਰਿਹਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media