ਦਿੱਲੀ, 24 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੌਜੂਦਾ ਚੋਣਾਂ ਵਿਚ ਪੰਜਾਬੀ ਬਾਗ ਇਲਾਕੇ ਵਿਚ ਮੁਕਾਬਲਾ ਤੇਜ਼ੀ ਨਾਲ ਹਾਂ ਪੱਖੀ ਬਨਾਮ ਨਾਂਹ ਪੱਖੀ ਪ੍ਰਚਾਰ ਜੰਗ ਵਿਚ ਤਬਦੀਲ ਹੋ ਰਿਹਾ ਹੈ।
ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੇਡਰ ਇਸ ਦੇ ਆਗੂ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਸ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਹਰ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ ਤਾਂ ਦੂਜੇ ਪਾਸੇ ਸ੍ਰੀ ਸਿਰਸਾ ਨੇ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਸਿਰਫ ਹਾਂ ਪੱਖੀ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਣੀਆਂ ਵਿਅਕਤੀਗਤ ਪ੍ਰਾਪਤੀਆਂ ਦੀ ਗੱਲ ਕਰਨ ਨੂੰ ਹੀ ਟੀਚਾ ਬਣਾ ਰੱਖਿਆ ਹੈ।
ਭਾਵੇਂ ਦੋਹੇਂ ਧਿਰਾਂ ਵੋਟਰਾਂ ਨੂੰ ਰੁਝਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਹਨ, ਪਰ ਇਲਾਕੇ ਵਿਚ ਚਲ ਰਹੀ ਲਹਿਰ ਤੋਂ ਸਪੱਸ਼ਟ ਹੈ ਕਿ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਸਾਫ ਸੁਥਰੇ ਅਕਸ ਅਤੇ ਸੰਜ਼ੀਦਗੀ ਨਾਲ ਕੰਮ ਕਰਨ ਖਾਸ ਤੌਰ ’ਤੇ ਸਿੱਖ ਮਸਲਿਆਂ ਲਈ ਕੰਮ ਕਰਨ ਦਾ ਲਾਭ ਮਿਲ ਰਿਹਾ ਹੈ ਤੇ ਉਹ ਅੱਗੇ ਚਲ ਰਹੇ ਹਨ। ਸਿੱਖ ਭਾਈਚਾਰੇ ਨੇ ਪਿਆਓ ਸੰਕਟ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਜੰਗ ਜਿੱਤਣ ਦੀ ਸ੍ਰੀ ਸਿਰਸਾ ਦੀ ਪ੍ਰਾਪਤੀ ਦੀ ਵੀ ਸ਼ਲਾਘਾ ਕੀਤੀ ਹੈ।ਮੌਜੂਦਾ ਕਮੇਟੀ ਦੇ ਖਿਲਾਫ ਵਿਰੋਧੀ ਧਿਰ ਵੱਲੋਂ ਲਗਾਏ ਗਏ ਦੋਸ਼ ਆਧਾਰਹੀਣ ਸਾਬਤ ਹੋ ਰਹੇ ਹਨ ਤੇ ਇਸ ਲਈ ਇਹ ਸ੍ਰੀ ਸਰਨਾ ਤੇ ਉਹਨਾਂ ਦੀ ਟੀਮ ਵਾਸਤੇ ਉਲਟਾ ਨੁਕਸਾਨਦੇਹ ਸਾਬਤ ਹੋ ਰਹੇ ਹਨ।
ਪੰਜਾਬੀ ਬਾਗ ਦੇ ਵੋਟਰਾਂ ਦੇ ਰੁਝਾਨ ਨੂੰ ਵੇਖਦਿਆਂ ਸੱਟਾ ਬਜ਼ਾਰ ਵੀ ਸਿਰਸਾ ਨੂੰ ਸਪੱਸ਼ਟ ਜੇਤੂ ਕਰਾਰ ਦੇ ਰਿਹਾ ਹੈ। ਮੀਡੀਆ ਤੇ ਇੰਟੈਲੀਜੈਂਸ ਸਰੋਤਾਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਦੇ ਆਧਾਰ ’ਤੇ ਮਾਰਕੀਟ ਦੇ ਸਟੋਰੀਈਆਂ ਨੇ ਪੰਜਾਬੀ ਬਾਗ ਸੀਟ ਲਈ ਰੇਟ ਵਧਾ ਦਿੱਤਾ ਹੈ।ਜਿਥੇ ਦੂਜੀਆਂ ਸੀਟਾਂ ਲਈ ਉਹ ਤਿੰਨ ਪੈਸੇ ਦੇ ਰਹੇ ਹਨ, ਉਥੇ ਹੀ ਸਿਰਸਾ ਦੀ ਜਿੱਤ ’ਤੇ ਉਹ ਪੰਜ ਪੈਸੇ ਦੇ ਰਹੇ ਹਨ।ਸਿਆਸੀ ਮਾਹਿਰ ਵੀ ਇਹ ਮਹਿਸੂਸ ਕਰ ਰਹੇ ਹਨ ਕਿ ਸਿਰਸਾ ਆਪਣੇ ਨਿਕਟ ਵਿਰੋਧੀ ਪਰਮਜੀਤ ਸਿੰਘ ਸਰਨਾ ਤੋਂ ਕਾਫੀ ਅੱਗੇ ਨਿਕਲ ਰਹੇ ਹਨ ।ਪਰ ਅਸਲ ਤਸਵੀਰ ਪੈਣ ਵਾਲੀਆਂ ਵੋਟਾਂ ਤੋਂ ਬਾਅਦ ਹੀ ਸਾਹਮਣੇ ਆਵੇਗੀ।
Check Also
ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ ਦੀ ਸ਼ਤਰੰਜ ਕਲਾ ਨੂੰ ਵਿਸ਼ਵ ਭਰ ਵਿੱਚ ਪ੍ਰਮੋਟ ਕਰਨ ਦੇ ਕੀਤੇ ਜਾਣਗੇ ਯਤਨ ਅੰਮ੍ਰਿਤਸਰ, …