Wednesday, December 31, 2025

ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਤੱਕ ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਅੰਮ੍ਰਿਤਸਰ1 ਤੇ 2 ਡਿਪੂਆਂ ਦੀ ਹੜਤਾਲ ਜਾਰੀ ਰਹੇਗੀ

PPN180611

ਅੰਮ੍ਰਿਤਸਰ, 18  ਜੂਨ (ਸਾਜਨ)-  ਪੰਜਾਬ ਰੋਡਵੇਜ/ਪਨਬਸ ਵਰਕਰ ਯੂਨੀਅਨ ਪੰਜਾਬ ਦੀ ਜੋ ਤਿੰਨ ਦਿਨੀ ਹੜਤਾਲ ਕੀਤੀ ਜਾਣੀ ਸੀ, ਜੋਕਿ  ਡਾਇਰੈਕਟਰ ਸਟੇਟ ਟ੍ਰਾਂਸਪੋਰਟ ਪੰਜਾਬ ਨਾਲ ਕੱਲ ਮੀਟਿੰਗ ਹੋਈ।ਜਿਸ ਵਿਚ ਪੰਜਾਬ ਰੋਡਵੇਜ ਦੇ ਵਰਕਰਾਂ ਵਲੋਂ ਰੱਖੀਆਂ ਗਈਆਂ ਮੰਗਾਂ ਮੰਨੀਆਂ ਗਈਆਂ।ਪੰਜਾਬ ਰੋਡਵੇਜ ਪਨਬਸ ਵਰਕਰ ਯੂਨੀਅਨ ਵਲੋਂ ਅੰਮ੍ਰਿਤਸਰ 1 ਅਤੇ ਅੰਮ੍ਰਿਤਸਰ 2 ਡਿਪੂ ਦੀ ਹੜਤਾਲ ਹਜੇ ਵੀ ਜਾਰੀ ਹੈ। ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ 1 ਦੇ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਨਹਾਸ ਨੇ ਉਨ੍ਹਾਂ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਤੋਂ ਰੋਕ ਦਿੱਤਾ ਸੀ।ਜਿਸ ਕਾਰਨ ਸਾਰੇ ਵਰਕਰਾਂ ਵਿਚ ਭਾਰੀ ਰੋਸ਼ ਹੈ।ਉਨ੍ਹਾਂ ਕਿਹਾ ਕਿ ਜਨਰਲ ਮੈਨੇਜਰ ਨੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠ ਨਾਂ ਕਰਾਉਣ ਦੀ ਰੋਕ ਲਗਾ ਕੇ ਗੁਰੂਆਂ ਦੀਆਂ ਸਿਖਿਆਂਵਾਂ ਦੀ ਉਲਘੰਣਾ ਕੀਤੀ ਹੈ। ਉਨ੍ਹਾ ਕਿਹਾ ਕਿ ਪੂਰੇ ਪੰਜਾਬ ਵਿਚ ਪੰਜਾਬ ਰੋਡਵੇਜ ਪਨਬਸ ਯੂਨੀਅਨ ਦੇ ਵਰਕਰਾਂ ਵਲੋਂ ਕੀਤੀ ਗਈ ਹੜਤਾਲ ਖੱਤਮ ਕਰ ਦਿੱਤੀ ਗਈ ਹੈ।ਪਰ ਅੰਮ੍ਰਿਤਸਰ 1 ਅਤੇ ਅੰਮ੍ਰਿਤਸਰ 2 ਡਿਪੂਆਂ ਦੀ ਹੜਤਾਲ ਤੱਦ ਤੱਕ ਖੱਤਮ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਨਹੀਂ ਪਾਏ ਜਾਣਗੇ।ਉਨ੍ਹਾਂ ਕਿਹਾ ਕਿ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਹੈ ਕਿ ਹਰਜਿੰਦਰ ਸਿੰਘ ਮਿਨਹਾਸ ਵਲੋਂ ਗੁਰੂਆਂ ਦੀ ਕੀਤੀ ਗਈ ਉਲਘੰਣਾਂ ਦੇ ਖਿਲਾਫ ਕਾਰਵਾਈ ਕਰਣ।ਇਸ ਮੌਕੇ ਜੋਧ ਸਿੰਘ, ਸੁਖਬੀਰ ਸਿੰਘ, ਸੁਖਚੇਨ ਸਿੰਘ, ਗੁਰਬਿੰਦਰ ਸਿੰਘ, ਤਰਜਿੰਦਰ ਸਿੰਘ ਆਦਿ ਹਾਜਰ ਸਨ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply